Saturday, October 10, 2026

ਤਿਆਰੀਆਂ ਦਾ ਜਾਇਜਾ ਲੈਣ ਲਈ ਮੰਤਰੀ ਅਨਿਲ ਜੋਸ਼ੀ ਨੇ ਕੀਤੀ ਕੌਂਸਲਰਾਂ ਨਾਲ ਬੈਠਕ

ਇਸ ਵਾਰ ਵੀ ਹਲਕਾ ਉੱਤਰੀ ਤੋਂ ਵੱਡੀ ਗਿਣਤੀ ‘ਚ ਵਰਕਰ ਰੈਲੀ ‘ਚ ਹੋਣਗੇ ਸ਼ਾਮਿਲ

ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਉੱਤਰੀ ਦੇ ਵਾਰਡ ਕੌਂਸਲਰਾਂ, ਸਰਪੰਚਾਂ, ਇੰਚਰਜਾਂ ਅਤੇ ਭਾਜਪਾ ਦੇ ਅਹੁਦੇਦਾਰਾਂ ਨਾਲ ਇਕ ਵਿਸ਼ੇਸ ਬੈਠਕ ਆਪਣੇ ਕੈਂਪ ਦਫ਼ਤਰ ਵਿਖੇ ਕੀਤੀ।ਸ਼੍ਰੀ ਜੋਸ਼ੀ ਨੇ ਵਰਕਰਾਂ ਨੂੰ ਇਸ ਵਾਰ ਵੀ ਰੈਲੀ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਵੇਂਕਯਾ ਨਾਯਡੂ ਜੀ ਦੇ ਅੰਮ੍ਰਿਤਸਰ ਆਗਮਨ ਤੇ ਉਹਨਾਂ ਦੀ ਵਿਸ਼ਾਲ ਅਤੇ ਭਰਵਾਂ ਸਵਾਗਤ ਕੀਤਾ ਜਾਵੇਗਾ।ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਧ ਤੋਂ ਵੱਧ ਸਾਥੀਆਂ ਨਾਲ ਮੰਗਲਵਾਰ ਨੂੰ ਸਵੇਰੇ 11 ਵਜੇ ਰਣਜੀਤ ਐਵਨਿਊ ਗ੍ਰਾਉਂਡ ਵਿਖੇ ਪਹੁੰਚਣ।ਉਹਨਾ ਦਸਿਆ ਕਿ ਸ਼੍ਰੀ ਅਰੁਣ ਜੇਟਲੀ ਜੀ ਨੇ ਅੰਮ੍ਰਿਤਸਰ ਨੂੰ ਜੋ ਆਈ.ਆਈ.ਐਮ ਅਤੇ ਸਮਾਰਟ ਸਿਟੀ ਦਾ ਦਰਜਾ ਦੇ ਕੇ ਅੰਮ੍ਰਿਤਸਰ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ ਉਸ ਲਈ ਅੰਮ੍ਰਿਤਸਰ ਦੇ ਨਿਵਾਸੀ ਉਹਨਾਂ ਦੇ ਧੰਨਵਾਦੀ ਹਨ।ਸ਼੍ਰੀ ਜੋਸੀ ਨੇ ਕਿਹਾ ਕਿ ਹਮੇਸ਼ਾ ਹੀ ਹਲਕਾ ਉੱਤਰੀ ਦੇ ਕਾਰਿਆਕਰਤਾਵਾਂ ਨੇ ਹਰ ਮੌਕੇ ਤੇ ਵੱਧ ਚੜ੍ਹ ਕੇ ਆਪਣਾ ਸਹਿਯੋਗ ਦਿੱਤਾ ਹੈ।
ਇਸ ਮੋਕੇ ਤੇ ਭਾਜਪਾ ਦੇ ਬੁਲਾਰੇ ਸz. ਆਰ. ਪੀ. ਸਿੰਘ ਮੈਣੀ, ਕੌਂਸਲਰ ਸੁਖਮਿੰਦਰ ਸਿੰਘ ਪਿੰਟੂ, ਅਮਨ ਐਰੀ, ਪ੍ਰਭਜੀਤ ਸਿੰਘ ਰਟੌਲ, ਪੱਪੂ ਮਹਾਜਨ, ਡਾ. ਸੁਭਾਸ਼ ਪੱਪੂ, ਰਾਮ ਚਾਵਲਾ, ਪ੍ਰਿਤਪਾਲ ਫੌਜੀ, ਰਾਕੇਸ਼ ਸ਼ਰਮਾ, ਸੁਧੀਰ ਸ਼੍ਰੀਧਰ, ਵਿਸ਼ਾਲ ਲਖਨਪਾਲ, ਮਮਤਾ ਅਰੋੜਾ, ਅਮਨਦੀਪ ਚੰਦੀ, ਰਾਕੇਸ਼ ਭਾਰਦਵਾਜ, ਭੁਪਿੰਦਰ ਸਿੰਘ ਹੈਪੀ, ਰਾਜੀਵ ਹਾਂਡਾ, ਅਮਰਜੀਤ ਸਰਪੰਚ, ਮਨਦੀਪ ਰੰਧਾਵਾ, ਸੰਦੀਪ ਖੋਸਲਾ, ਅਜੈ ਗਿੱਲ, ਹਰੀਸ਼ ਮਹਾਜਨ, ਸੁਨੀਲ ਧਵਨ, ਸ਼ਿਵਦਰਸ਼ਨ ਸ਼ਰਮਾ, ਅਵਿਨਾਸ਼ ਸ਼ਰਮਾ, ਪਿਆਰੇ ਲਾਲ ਕਪੂਰ, ਯਸ਼ਪਾਲ, ਸੁਖਦੇਵ, ਸਰਪੰਚ ਹਰਪ੍ਰਤਾਪ, ਭੁਪਿੰਦਰ ਸਿੰਘ, ਰਾਜੂ ਬਤਰਾ, ਰਾਜੇਸ਼ ਰੈਨਾ, ਕੁਲਦੀਪ ਸਿੰਘ, ਸੁਸ਼ੀਲ ਸ਼ਰਮਾ, ਅਵਤਾਰ ਸਿੰਘ ਤਾਰੀ ਆਦਿ ਹਾਜਿਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply