Saturday, October 10, 2026

ਖਾਲਸਾ ਕਾਲਜ ਵਿਖੇ 108ਵੀਂ ਕਾਨਵੋਕੇਸ਼ਨ ਦੀ ਵਿੱਤ ਮੰਤਰੀ ਜੇਤਲੀ ਅੱਜ ਕਰਨਗੇ ਪ੍ਰਧਾਨਗੀ

ਮੁੱਖ ਮੰਤਰੀ ਸ: ਬਾਦਲ, ਵੈਂਕਈਆ ਨਾਇਡੂ ਸਮੇਤ ਕਈ ਅਹਿਮ ਸਖ਼ਸ਼ੀਅਤਾਂ ਪੁੱਜਣਗੀਆਂ

Khalsa College, Amritsar

ਅੰਮ੍ਰਿਤਸਰ, 13 ਜੁਲਾਈ (ਪ੍ਰੀਤਮ ਸਿੰਘ) – ਵਿਰਾਸਤੀ ਦਰਜੇ ਦਾ ਮਾਣ ਹਾਸਲ ਕਰ ਚੁੱਕੇ ਇਤਿਹਾਸਕ ਖਾਲਸਾ ਕਾਲਜ ਵਿਖੇ ਮੰਗਲਵਾਰ ਦਿਨ 14 ਜੁਲਾਈ ਨੂੰ ਹੋਣ ਜਾ ਰਹੀ 108ਵੀਂ ਸਲਾਨਾ ਕਾਨਵੋਕੇਸ਼ਨ ਮੌਕੇ ਭਾਰਤ ਸਰਕਾਰ ਦੇ ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਇਸ ਕਾਨਵੋਕੇਸ਼ਨ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਕਰਨਗੇ। ਜਿਸ ਦੌਰਾਨ ਕਰੀਬ 300 ਦੇ ਲਗਭਗ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 50 ਵਿਦਿਆਰਥੀਆਂ ਨੂੰ ਤਮਗੇ ਪ੍ਰਦਾਨ ਕੀਤੇ ਜਾਣਗੇ।
ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਜਿਸ ਨੂੰ ਹੁਣੇ-ਹੁਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਵੱਲੋਂ ‘ਵਿਰਾਸਤੀ ਦਰਜੇ’ ਦਾ ਖਿਤਾਬ ਹਾਸਲ ਹੋਇਆ ਹੈ ਅਤੇ ਕਰੀਬ 123 ਸਾਲ ਤੋਂ ਪੰਜਾਬ, ਪੰਜਾਬੀਅਤ ਦੀ ਇਸ ਬੇਸ਼ਕੀਮਤੀ ਵਿਰਾਸਤ ਨੂੰ ਉਕਤ ਦਰਜਾ ਦਿੱਤੇ ਜਾਣਾ ਬੜੇ ਹੀ ਫ਼ਖਰ ਵਾਲੀ ਗੱਲ ਹੈ। ਸਮਾਗਮ ਦੌਰਾਨ ਪੋਸਟ ਗ੍ਰੈਜੂਏਟ ਦੇ ਐੱਮ. ਐੱਸ. ਸੀ. (ਐਗਰੀਕਲਚਰ, ਬੌਟਨੀ, ਕਮਿਸਟਰੀ, ਹਿਸਾਬ, ਫ਼ਿਜੀਕਸ, ਜੂਅੋਲੋਜੀ, ਕੰਪਿਊਟਰ ਸਾਇੰਸ, ਆਈ.), ਐੱਮ. ਕਾਮ, ਐੱਮ. ਏ. (ਅੰਗਰੇਜੀ, ਇਕਨਾਮਿਕਸ, ਪੋਲੀਟੀਕਲ ਸਾਇੰਸ ਅਤੇ ਪੰਜਾਬੀ) ਆਦਿ ਵਿਸ਼ਿਆਂ ਵਿੱਚ 300 ਦੇ ਲਗਭਗ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।
ਡਿਗਰੀ ਸਮਾਗਮ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਮੀਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੋਂ ਇਲਾਵਾ ਭਾਰਤ ਸਰਕਾਰ ਦੇ ਯੂਨੀਅਨ ਮਨਿਸਟਰ ਫ਼ਾਰ ਅਰਬਨ ਡਿਵੈੱਲਪਮੈਂਟ ਮੰਤਰੀ ਸ੍ਰੀ ਐੱਮ. ਵੈਂਕਈਆ ਨਾਇਡੂ, ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਸ: ਬਿਕਰਮਜੀਤ ਸਿੰਘ ਮਜੀਠੀਆ, ਸ੍ਰੀ ਵਿਜੈ ਸਾਂਪਲਾ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਸ: ਇੰਦਰਬੀਰ ਸਿੰਘ ਬੁਲਾਰੀਆ, ਜਥੇ: ਗੁਲਜ਼ਾਰ ਸਿੰਘ ਰਣੀਕੇ, ਸ੍ਰੀ ਤਰੁਣ ਚੁੱਘ, ਸ: ਉਪਕਾਰ ਸਿੰਘ ਸੰਧੂ, ਕੌਂਸਲ ਦੇ ਹੋਰ ਮੈਂਬਰ, ਅਧਿਕਾਰੀ, ਫ਼ੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਮੌਜ਼ੂਦ ਹੋਣਗੇ। ਡਾ. ਮਹਿਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੌਮੀ ਪੱਧਰ ਦੇ ਇਹ ਕੱਦਵਾਰ ਨੇਤਾ ਇਸ ਵਿੱਦਿਅਕ ਸਮਾਰੋਹ ਦੌਰਾਨ ਵਿਦਿਆਰਥੀਆਂ ਤੇ ਹਾਜ਼ਰ ਸਖਸ਼ੀਅਤਾਂ ਨੂੰ ਸੰਬੋਧਨ ਕਰਨਗੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply