ਤਰਸਿੱਕਾ, 13 ਜੁਲਾਈ (ਕੰਵਲ ਜੋਧਾਨਗਰੀ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਦੀ ਮੀਟਿੰਗ ਪਿੰਡ ਸਠਿਆਲਾ ਵਿਖੇ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਅਤੇ ਬਾਬਾ ਗੁਰਬਚਨ ਸਿੰਘ ਚੱਬਾ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਫੈਸਲਾ ਕੀਤਾ ਗਿਆ ਕਿ 30 ਜੁਲਾਈ 2015 ਨੂੰ ਡੀ ਸੀ ਕੇਂਦਰਾਂ ਤੇ ਰੋਸ ਧਰਨੇ ਦਿੱਤੇ ਜਾਣਗੇ।ਜਿਸ ਦੀਆਂ ਮੁੱਖ ਮੰਗਾਂ ਬਾਸਮਤੀ ਦੀ ਖ੍ਰੀਦ ਦੀ ਗਰੰਟੀ ਕੇਂਦਰ ਅਤੇ ਪੰਜਾਬ ਸਰਕਾਰ ਕਰੇ, ਦੇਸ਼ੀ ਬਾਸਮਤੀ ਦਾ 5500ਫ਼- ਰੁਪਏ, 1121 ਦਾ 5000ਫ਼- ਅਤੇ 1509 ਦਾ 4500ਫ਼- ਸਰਕਾਰ ਭਾਅ ਐਲਾਨੇ, ਸੰਤਾ ਕੁਮਾਰ ਕਮੇਟੀ ਤੇ ਕੌਮੀ ਖੇਤੀ ਬਜ਼ਾਰ ਨੀਤੀ ਤਹਿਤ ਖੇਤੀ ਮੰਡੀ ਨੂੰ ਕਾਰਪੋਰੇਟ ਘਰਾਣਿਆ ਦੀ ਤਿਆਰੀ ਨੂੰ ਰੱਦ ਕੀਤਾ ਜਾਵੇ, ਕਿਸਾਨ ਮਜ਼ਦੂਰਾ ਦਾ ਸਮੁੱਚਾ ਕਰਜ਼ਾ ਰੱਦ ਕੀਤਾ ਜਾਵੇ, ਖੁਦਕੁਸ਼ੀ ਕਰ ਰਹੇ ਪਰਿਵਾਰਾ ਨੂੰ 10 ਲੱਖ ਦਾ ਮੁਆਵਜ਼ਾ ਅਤੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ, ਗੈਰ ਸਰਕਾਰੀ ਕਰਜ਼ਾ ਮੁਆਫ ਕੀਤਾ ਜਾਵੇ, ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਇਸ ਦੇ ਇਲਾਵਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਵਿੱਚ ਨਸ਼ਾਬੰਦੀ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ, ਔਰਤਾਂ ਤੇ ਹੁੰਦਾ ਜਬਰ ਬੰਦ ਕੀਤਾ ਜਾਵੇ, ਜਨਮ ਸਰਟੀਫਿਕੇਟ ਤੇ ਨਾਮ ਅਤੇ ਤਰੀਕਾ ਦੀ ਦਰੁਸਤੀ ਲਈ ਸਰਲ ਨੀਤੀ ਅਪਣਾਈ ਜਾਵੇ।ਜੋਨ ਦੇ ਆਗੂਆ ਨੇ ਵਿਸਵਾਸ਼ ਦਵਾਇਆ ਕਿ ਪੂਰੇ ਪਰਿਵਾਰਾ ਸਮੇਤ ਹਜ਼ਾਰਾ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰਾਂ ਦੀ ਹਾਜ਼ਰੀ ਲਵਾਈ ਜਾਵੇਗੀ ।
ਇਸ ਮੌਕੇ ਦਲਬੀਰ ਸਿੰਘ ਵਿਦਾਦਪੁਰ, ਬੀਬੀ ਜਗੀਰ ਕੌਰ, ਬੀਬੀ ਰਘਬੀਰ ਕੌਰ, ਬੀਬੀ ਰਵਿੰਦਰ ਕੌਰ, ਲਖਵਿੰਦਰ ਸਿੰਘ, ਮੁਖਤਾਰ ਸਿੰਘ, ਕਰਤਾਰ ਸਿੰਘ, ਅਜੀਤ ਸਿੰਘ, ਚਰਨ ਸਿੰਘ, ਤਜਿੰਦਰਪਾਲ ਸਿੰਘ, ਨਰਿੰਦਰ ਸਿੰਘ, ਮੁਖਬੈਣ ਸਿੰਘ, ਹਰਦੀਪ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ ,ਧਰਮ ਸਿੰਘ, ਹਰਦਿਆਲ ਸਿੰਘ, ਸੋਨਾ ਸਿੰਘ, ਗੁਰਦੇਵ ਸਿੰਘ, ਇੰਦਰਜੀਤ ਸਿੰਘ ਡੇਹਰੀਵਾਲ,ਦਰਸ਼ਨ ਸਿੰਘ, ਆਦਿ ਆਗੂਆ ਨੇ ਸੰਬੋੋਧਨ ਕੀਤਾ।
Punjab Post Daily Online Newspaper & Print Media