Saturday, March 21, 2026

ਪੰਜਾਬ ਸਿਵਲ ਸਰਵਿਸਜ਼ ਤੇ ਸੈਂਟਰਲ ਸਿਵਲ ਸਰਵਿਸਜ਼ ਦੀ ਮੁਢਲੀ ਪ੍ਰੀਖਿਆ ਦਾ ਤਿਆਰੀ ਕੋਰਸ 24 ਅਗਸਤ ਤੋਂ

ਅੰਮ੍ਰਿਤਸਰ, 17 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋ ਂਂਪੰਜਾਬ ਸਿਵਲ ਸਰਵਿਸਜ਼ ਅਤੇ ਸੈਟਂਰਲ ਸਿਵਲ ਸਰਵਿਸਜ਼ ਦੀ ਮੁਢਲੀ ਕਮ੍ਰਮੇਨ ਪ੍ਰੀਖਿਆ ਦੀ ਤਿਆਰੀ ਲਈ ਪੰਜ ਮਹੀਨਿਆਂ ਦਾ ਇੱਕ ਕੋਰਸ ਕਰਵਾਇਆ ਜਾਣਾ ਹੈ । ਇਸ ਕੋਰਸ ਦੀਆਂ ਕੋਚਿੰਗ ਕਲਾਸਾਂ 24 ਅਗਸਤ 2015 ਨੂੰ ਆਰੰਭ ਹੋਣਗੀਆਂ ਅਤੇ 22 ਜਨਵਰੀ 2016 ਤੱਕ ਚੱਲਣਗੀਆਂ ।
ਕੇਂਦਰ ਦੇ ਡਾਇਰੈਕਟਰ ਡਾ. ਸੁਧਾ ਜਤਿੰਦਰ ਨੇ ਦੱਸਿਆ ਕਿ ਉਪਰੋਕਤ ਕੋਰਸ ਵਿਚ ਦਾਖ਼ਲਾ ਲੈਣ ਵਾਲੇ ਸਾਧਾਰਨ ਸ਼੍ਰੇਣੀ ਦੇ ਵਿਦਿਆਰਥੀਆਂ ਪਾਸੋਂ 6000/-ਰੁਪਏ ਪ੍ਰਤਿ ਵਿਦਿਆਰਥੀ ਅਤੇ ਰਾਖ਼ਵੀਆਂ ਸ਼੍ਰੇਣੀਆਂ (ਅਨੁਸੂਚਿਤ ਜਾਤੀੇਅਨੁਸੂਚਿਤ ਕਬੀਲੇ, ਓ ਅਲਪ ਸੰਖਿਅਕ ੍ਰ ਜਿਵੇ ਂਕਿ ਸਿਖ, ਮੁਸਲਿਮ, ਕ੍ਰਿਸ਼ਚਨ, ਬੁਧਿਸਟ, ਜੈਨ) ਦੇ ਵਿਦਿਆਰਥੀਆਂ ਪਾਸੋਂ 3000/- ਰੁਪਏ ਪ੍ਰਤਿ ਵਿਦਿਆਰਥੀ ਫੀਸ ਲਈ ਜਾਵੇਗੀ ।
ਉਕਤ ਕੋਰਸ ਲਈ ਫਾਰਮ ਜੋ ਕਿ ਇਸ ਵਿਭਾਗ ਤੋਂ 30/-ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਭਰਨ ਦੀ ਆਖ਼ਰੀ ਮਿਤੀ 7 ਅਗਸਤ, 2015 ਨਿਰਧਾਰਤ ਕੀਤੀ ਗਈ ਹੈ ।
ਇੰਟਰਵਿਯੂ ਸਬੰਧਤ ਕੇਂਦਰ ਵਿਖੇ ਸਵੇਰੇ 10-00 ਵਜ੍ਹੇ ਹੋਵੇਗੀ। ਅਨੁਸੂਚਿਤ ਜਾਤੀੇਅਨੁਸੂਚਿਤ ਕਬੀਲੇ ਅਤੇ ਓ ਨਾਲ ਸਬੰਧਤ ਵਿਦਿਆਰਥੀਆਂ ਲਈ ਕੌਸਲਿੰਗ ਮਿਤੀ 13 ਅਗਸਤ, 2015 ਅਤੇ ਸਧਾਰਨ ਸ਼੍ਰੇਣੀ ਅਤੇ ਅਲਪ ਸੰਖਿਅਕ ਨਾਲ ਸਬੰਧਤ ਵਿਦਿਆਰਥੀਆਂ ਲਈ ਕੌਸਲਿੰਗ ਮਿਤੀ 14 ਅਗਸਤ, 2015 ਨੂੰ ਹੋਵੇਗੀ।
ਇੰਟਰਵਿਯੂ ਦਾ ਨਤੀਜਾ ਮਿਤੀ 19 ਅਗਸਤ, 2015 ਨੂੰ ਘੋਸ਼ਿਤ ਕੀਤਾ ਜਾਵੇਗਾ । ਜੋ ਵਿਦਿਆਰਥੀ ਸਿਲੈਕਟ ਹੋਣਗੇ, ਉਹ ਆਪਣੀ ਫੀਸ ਮਿਤੀ 20 ਅਤੇ 21 ਅਗਸਤ 2015 ਤੱਕ ਜਮ੍ਹਾ ਕਰਵਾਉਣਗੇ। ਵਧੇਰੇ ਜਾਣਕਾਰੀ ਲਈ ਟੈਲੀਫੂਨ ਨੰਬਰ 0183-2258802-9, ਐਕਸਟੈਨਸ਼ਨ 3174 ਤੇ ਸੰਪਰਕ ਕੀਤਾ ਜਾਵੇ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply