Friday, March 20, 2026

ਅਜੀਤੇਸ਼ ਕੌਸ਼ਲ ਉਪ ਮੁੱਖ ਮੰਤਰੀ ਵਲੋਂ 5 ਲੱਖ 22 ਹਜ਼ਾਰ ਦੇ ਨਕਦ ਇਨਾਮ ਨਾਲ ਸਨਮਾਨਿਤ

PPN1707201514

ਪਠਾਨਕੋਟ, 17 ਜੁਲਾਈ (ਪ.ਪ) – ਜ਼ਿਲ੍ਹਾ ਪਠਾਨਕੋਟ ਲਈ ਬੜੇ ਮਾਣ ਦੀ ਗੱਲ ਹੈ ਕਿ ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ ਪਠਾਨਕੋਟ ਦੇ ਬੇਟੇ ਅਜੀਤੇਸ਼ ਕੌਸ਼ਲ ਨੂੰ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣ ‘ਤੇ 5 ਲੱਖ 22 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਹੈ।ਇਹ ਸਨਮਾਨ ਸਮਾਰੋਹ ਬੀਤੇ ਦਿਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਸੀ। ਸ਼੍ਰੀ ਅਜੀਤੇਸ਼ ਕੌਸ਼ਲ ਦੀ 28ਵੀਂ ਵਿਸ਼ਵ ਯੂਨੀਵਰਸਿਟੀ ਗੇਮਜ਼ ਜੋ ਕਿ (ਗੁਵਾਂਗਜੁ) ਕੋਰੀਆ ਵਿਖੇ 3 ਜੁਲਾਈ ਤੋਂ 14 ਜੁਲਾਈ, 2015 ਤੱਕ ਹੋਈਆਂ ਹਨ, ਲਈ ਸਕੋਰ ਦੇ ਆਧਾਰ ‘ਤੇ ਸਿਲੈਕਸ਼ਨ ਹੋਈ ਸੀ, ਜਿਸ ਵਿੱਚ ਦੇਸ਼ ਭਰ ਦੇ ਯੂਨੀਵਰਸਿਟੀ ਪੱਧਰ ਦੇ ਸਾਰੇ ਸੂਟਿੰਗ ਖਿਡਾਰੀਆਂ ਦੇ ਟਰਾਇਲ ਲਏ ਗਏ ਸਨ। ਇਸ ਮੁਕਾਬਲੇ ਵਿੱਚ ਅਜੀਤੇਸ਼ ਕੌਸ਼ਲ ਅਤੇ ਉਸ ਦੀ ਟੀਮ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੀ ਟੀਮ ਕੁਝ ਅੰਕਾਂ ਦੇ ਫਰਕ ਨਾਲ ਸਟੈਂਡਰਡ ਪਿਸਟਲ ਕੈਟਾਗਰੀ ਵਿੱਚ ਚੌਥੇ ਸਥਾਨ ਅਤੇ ਫਰੀ ਪਿਸਟਲ ਕੈਟਾਗਰੀ ਵਿੱਚ ਸਤਵੇਂ ਸਥਾਨ ‘ਤੇ ਰਹੀ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply