Friday, March 20, 2026

ਸਮਰਾਲਾ ਸਕੂਲ ਵਿੱਚ ਐਨ. ਸੀ. ਸੀ ਭਰਤੀ ਮੁਹਿੰਮ ਦੌਰਾਨ 25 ਕੈਡਿਟਾਂ ਦੀ ਚੋਣ

PPN1707201515

ਸਮਰਾਲਾ, 17 ਜੁਲਾਈ (ਪ ਪ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ 19ਵੀਂ ਪੰਜਾਬ ਬਟਾਲੀਅਨ ਐਨ. ਸੀ. ਸੀ. ਲੁਧਿਆਣਾ ਦੇ ਕਮਾਂਡਿੰਗ ਅਫਸਰ ਕਰਨਲ ਏ. ਐਸ. ਮਹਿਤਾ ਤੇ ਸੂਬੇਦਾਰ ਮੇਜਰ ਅਵਤਾਰ ਸਿੰਘ ਦੀ ਰਹਿਨੁਮਾਈ ਅਤੇ ਸਕੂਲ ਪ੍ਰਿੰਸੀਪਲ ਕੁਲਵੰਤ ਸਿੰਘ ਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਅਗਵਾਈ ਵਿੱਚ ਸਕੂਲ ਵਿਦਿਆਰਥੀਆਂ ਲਈ ਭਰਤੀ ਮੁਹਿੰਮ ਦੌਰਾਨ 200 ਵਿਦਿਆਰਥੀਆਂ ਵਿੱਚੋਂ ਸੀਨੀਅਰ ਡਵੀਜ਼ਨ ਦੇ 25 ਕੈਡਿਟਾਂ ਦੀ ਚੋਣ ਖੁਦ ਬਟਾਲੀਅਨ ਦੇ ਕਮਾਂਡਿੰਗ ਅਫਸਰ ਵੱਲੋਂ ਸੂਬੇਦਾਰ ਸੁਰੇਸ਼ ਪਾਲ ਤੇ ਹੌਲਦਾਰ ਸਰਬਜੀਤ ਸਿੰਘ ਦੇ ਸਹਿਯੋਗ ਨਾਲ ਕੀਤੀ ਗਈ। ਲੈਫ਼ਟੀਨੈਂਟ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਨਵੇਂ ਭਰਤੀ ਹੋਏ ਕੈਡਿਟਾਂ ਨੂੰ ਕਰਨਲ ਮਹਿਤਾ ਵੱਲੋਂ ਵਧਾਈ ਦਿੰਦੇ ਹੋਏ ਆਪਣੇ ਭਾਸ਼ਣ ਵਿੱਚ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਦੂਰ ਰਹਿਣ ਅਤੇ ਬਚਣ ਲਈ ਪ੍ਰੇਰਿਤ ਕਰਦੇ ਹੋਏ ਐਨ. ਸੀ. ਸੀ. ਸਰਟੀਫਿਕੇਟ ‘ਏ’, ‘ਬੀ’ ਅਤੇ ‘ਸੀ’ ਦੀ ਮਹੱਤਤਾ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋਂ ਕੈਡਿਟਾਂ ਦੇ ਉਜਵਲ ਭਵਿੱਖ ਤੇ ਕਾਮਯਾਬੀ ਦੀ ਕਾਮਨਾ ਕਰਦੇ ਹੋਏ ਅਨੁਸ਼ਾਸ਼ਨ ਵਿੱਚ ਰਹਿ ਕੇ ਵੱਡਿਆਂ ਦਾ ਸਤਿਕਾਰ ਕਰਨ ਤੇ ਮਨ ਲਗਾ ਕੇ ਪੜ੍ਹਾਈ ਕਰਨ ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਕਰਨਲ ਮਹਿਤਾ ਵੱਲੋਂ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀਆਂ ਐਨ. ਸੀ. ਸੀ. ਪ੍ਰਤੀ ਵਧੀਆਂ ਸੇਵਾਵਾਂ ਦੀ ਪ੍ਰਸੰਸਾ ਕਰਦੇ ਹੋਏ ਤੇ ਸਰਵੋਤਮ ਅਫਸਰ ਦਾ ਐਲਾਨ ਕਰਦੇ ਹੋਏ ਸਕੂਲ ਦੇ ਮੁੱਖੀ ਪ੍ਰਿੰਸੀਪਲ ਕੁਲਵੰਤ ਸਿੰਘ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅਖੀਰ ਵਿੱਚ ਸਕੂਲ ਪ੍ਰਿੰਸੀਪਲ ਵੱਲੋਂ ਕਰਨਲ ਏ. ਐਸ. ਮਹਿਤਾ, ਲੈਫ਼ਟੀਨੈਂਟ ਜਤਿੰਦਰ ਕੁਮਾਰ, ਬਟਾਲੀਅਨ ਤੋਂ ਪਹੁੰਚੀ ਟੀਮ ਅਤੇ ਸਕੂਲ ਦੇ ਹਾਜ਼ਰ ਸਟਾਫ਼ ਮੈਂਬਰਜ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਲੈਕਚਰਾਰ ਬਲਰਾਜ ਸਿੰਘ, ਰਾਜੀਵ ਰਤਨ, ਹਰੀ ਚੰਦ ਵਰਮਾ, ਹਰਿੰਦਰਪਾਲ ਸਿੰਘ ਗਰੇਵਾਲ, ਨਿਰੰਜਣ ਕੁਮਾਰ, ਗੁਰਮੀਤ ਸਿੰਘ, ਇੰਦਰਪ੍ਰੀਤ ਕੌਰ, ਜਯੋਤੀ ਵਰਮਾ ਤੋਂ ਇਲਾਵਾ ਬਿਕਰਮ ਭਨੋਟ, ਵਿਨੋਦ ਰਾਵਲ, ਸੁਰਿੰਦਰ ਵਰਮਾ, ਜਗਵਿੰਦਰ ਸਿੰਘ, ਧਰਮਪਾਲ ਸਿੰਘ, ਮਨਪ੍ਰੀਤ ਸਿੰਘ, ਪਰੇਮ ਸਿੰਘ ਅਤੇ ਸੁਖਦੇਵ ਸਿੰਘ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply