
ਜੰਡਿਆਲਾ ਗੁਰੂ, 21 ਜੁਲਾਈ (ਹਰਿੰਦਰ ਪਾਲ ਸਿੰਘ) – ਸ਼੍ਰੀ ਰਾਕੇਸ਼ ਕੁਮਾਰ ਟੋਨੀ ਚੋਪੜਾ ਕੌਂਸਲਰ ਵਾਰਡ ਨੰ: 8 ਜਿੰਨਾਂ ਦੀ ਬੀਤੇ ਦਿਨੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ ਸੀ, ਉਹਨਾ ਦੀ ਆਤਮਿਕ ਸ਼ਾਂਤੀ ਅਤੇ ਸ਼ਰਧਾਂਜਲੀ ਸਮਾਗਮ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਨ ਪਾਠ ਦਾ ਭੋਗ ਅੱਜ ਜੀ. ਟੀ ਰੋਡ ਤੇ ਸਥਿਤ ਇੱਕ ਫਾਰਮ ਵਿਖੇ ਪਾਇਆ ਗਿਆ।ਉਹਨਾ ਨੂੰ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਸ਼ਰਧਾ ਦੇ ਪੁੱਲ ਭੇਂਟ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ, ਰਵਿੰਦਰਪਾਲ ਸਿੰਘ ਕੁੱਕੂ, ਰਾਜ ਕੁਮਾਰ ਮਲਹੋਤਰਾ (ਦੋਵੇ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ), ਸੰਨੀ ਸ਼ਰਮਾ ਵਾਇਸ ਪ੍ਰਧਾਨ ਨਗਰ ਕੌਂਸਲ, ਰਾਜੀਵ ਕੁਮਾਰ ਮਾਣਾ ਬੀ ਜੇ ਪੀ ਜਿਲ੍ਹਾ ਪ੍ਰਧਾਨ ਦਿਹਾਤੀ, ਸੰਜੀਵ ਕੁਮਾਰ ਟੋਨੀ ਪ੍ਰਿਟ ਐਂਡ ਇਲੈਕਟਰੋਨਿਕ ਐਸੋਸ਼ੀਏਸ਼ਨ, ਜਥੇ: ਅਮਰਜੀਤ ਸਿੰਘ ਬੰਡਾਲਾ ਮੈਂਬਰ ਸ੍ਰੋਮਣੀ ਕਮੇਟੀ, ਕਮਲ ਕੁਮਾਰ ਪਸਾਨ, ਜਸਬੀਰ ਸਿੰਘ ਜੱਸ ਦੇਵੀਦਾਸਪੁਰਾ, ਸੁਰਜੀਤ ਸਿੰਘ ਕੰਗ ਪ੍ਰਧਾਨ ਆੜਤੀ ਐਸੋਸੀਏਸ਼ਨ, ਸਵਿੰਦਰ ਸਿੰਘ ਚੰਦੀ, ਹਰਚਰਨ ਸਿੰਘ ਬਰਾੜ, ਜਸਵੰਤ ਗਰੋਵਰ, ਮਨਜੀਤ ਸਿੰਘ ਗਰੋਵਰ, ਅਵਤਾਰ ਸਿੰਘ ਕਾਲਾ, ਜਸਪਾਲ ਸਿੰਘ ਬੱਬੂ, ਮਨਦੀਪ ਸਿੰਘ ਢੋਟ, ਅਮਨ ਢੋਟ, ਚਰਨਜੀਤ ਸਿੰਘ ਟੀਟੋ, ਹਰਿੰਦਰਪਾਲ ਸਿੰਘ ਜੋਸ਼ਨ, ਹਰਜਿੰਦਰ ਸਿੰਘ ਬਾਮਣ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਕੁਲਵੰਤ ਸਿੰਘ ਮਲਹੋਤਰਾ, ਬਲਦੇਵ ਸਿੰਘ ਗਾਂਧੀ,ਸੁਰਿੰਦਰ ਕੁਮਾਰ ਬਿੱਟੀ,ਹਰਪ੍ਰੀਤ ਸਿੰਘ ਬਬਲੂ, ਮੰਗਲ ਸਿੰਘ ਕਿਸ਼ਨਪੁਰੀ ਪ੍ਰਿਸੀਪਲ, ਮੰਗਤ ਰਾਮ, ਕੁਲਦੀਪ ਟਾਂਗਰੀ, ਸੁਨੀਲ ਚਤਰਥ, ਗੁਰਦਿਆਲ ਸਿੰਘ ਲੱਡੂ ਸਰਪੰਚ ਜਾਣੀਆਂ, ਰਾਜਦੀਪ ਸੈਨੀ, ਸੁਨੀਲ ਪਾਸੀ, ਪ੍ਰਿਸ ਪਾਸੀ, ਮਨਜੀਤ ਸਿੰਘ ਪੱਪੀ, ਰਜਨੀਸ਼ ਜੈਨ, ਗੁਲਸ਼ਨ ਜੈਨ, ਕਾਂਤੀ ਲਾਲ ਜੈਨ, ਡਾ: ਰਾਜਕੁਮਾਰ, ਗੋਲਡੀ ਸ਼ਰਮਾ, ਆਸ਼ੂ ਵਿਨਾਇਕ, ਅਨਿਲ ਕੁਮਾਰ ਸੋਨੀ, ਇੰਦਰ ਸਿੰਘ ਮਲਹੋਤਰਾ, ਰਾਕੇਸ਼ ਕੁਮਾਰ ਰੋਕੀ, ਗੁਰਦਿਆਲ ਸਿੰਘ ਸਮਰਾ ਆਦਿ ਸਮੇਤ ਸਮੂਹ ਜੰਡਿਆਲਾ ਸ਼ਹਿਰ ਵਾਸੀ ਪਹੁੰਚੇ ਹੋਏ ਸਨ।
Punjab Post Daily Online Newspaper & Print Media