Sunday, April 12, 2026

ਅੰਮ੍ਰਿਤਸਰ ਤੋਂ ਗੰਗਾਨਗਰ ਰਾਸ਼ਟਰੀ ਮਾਰਗ ਨੂੰ ਚਾਰ ਮਾਰਗੀ ਕਰਨ ਦਾ ਕੰਮ ਸ਼ੁਰੂ

ਮਾਨਾਂਵਾਲਾ ਤੋਂ ਗੋਇੰਦਵਾਲ ਸਾਹਿਬ ਬਾਈਪਾਸ ਤੱਕ ਬਣੇਗੀ ਨਵੀਂ ਸੜਕ

Four lane Road

ਅੰਮ੍ਰਿਤਸਰ, 29 ਜੁਲਾਈ (ਗੁਰਚਰਨ ਸਿੰਘ) – ਅੰਮ੍ਰਿਤਸਰ ਤੋਂ ਤਰਨਤਾਰਨ, ਸਰਹਾਲੀ, ਹਰੀਕੇ, ਮੱਖੂ, ਬਠਿੰਡਾ ਤੋਂ ਹੁੰਦਾ ਹੋਇਆ ਸ੍ਰੀਗੰਗਾਨਗਰ ਤੱਕ ਜਾਂਦਾ ਰਾਸ਼ਟਰੀ ਮਾਰਗ 15 ਨੂੰ ਚਾਰ ਮਾਰਗੀ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਅਗਲੇ ਦੋ ਸਾਲਾਂ ਤੱਕ ਇਸ ਮਾਰਗ ਨੂੰ ਮੁੰਕਮਲ ਕਰ ਲਿਆ ਜਾਵੇਗਾ। ਉਕਤ ਜਾਣਕਾਰੀ ਦਿੰਦੇ ਐਕਸੀਅਨ ਸੈਂਟਰਲ ਵਰਕਸ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਰਸਤੇ ਨੂੰ ਚੌੜਾ ਕਰਨ ਅਤੇ ਕਈ ਥਾਵਾਂ ‘ਤੇ ਨਵਾਂ ਰਸਤਾ ਬਨਾਉਣ ਲਈ ਜ਼ਮੀਨ ਅਕਵਾਇਰ ਕੀਤੀ ਜਾ ਚੁੱਕੀ ਹੈ ਅਤੇ ਇਸ ਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਲਗਭਗ ਦਿੱਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਸੜਕ ਦੇ ਨਾਲ ਲੱਗਦੇ ਰੁੱਖਾਂ ਦੀ ਕਟਾਈ ਦਾ ਕੰਮ ਲਗਭਗ ਮੁਕੰਮਲ ਹੈ।ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਅੰਮ੍ਰਿਤਸਰ ਤੋਂ ਲੈ ਕੇ ਹਰੀਕੇ ਪੱਤਣ, ਜਿਸਦੀ ਲੰਬਾਈ 45.925 ਕਿਲੋਮੀਟਰ ਬਣਦੀ ਹੈ, ਦੀ ਉਸਾਰੀ ਸ਼ੁਰੂ ਕੀਤੀ ਜਾਣੀ ਹੈ, ਜਿਸ ‘ਤੇ 789.83 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਇਸ ਕੰਮ ਦਾ ਟੈਂਡਰ ਸਬੰਧਤ ਕੰਪਨੀ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਉਕਤ ਕੰਪਨੀ ਆਪਣੇ ਪਲਾਂਟ ਵਗੈਰਾ ਲਗਾਉਣ ਦਾ ਕੰਮ ਕਰ ਰਹੀ ਹੈ।
ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਮਾਨਾਂਵਾਲਾ ਤੋਂ ਤਰਨਤਾਰਨ-ਗੋਇੰਦਵਾਲ ਸਾਹਿਬ ਤੱਕ ਦਾ ਨਵਾਂ ਬਾਈਪਾਸ, ਜਿਸਦੀ ਲੰਬਾਈ 16.758 ਕਿਲੋਮੀਟਰ ਬਣਦੀ ਹੈ, ਬਣਾਇਆ ਜਾਣਾ ਹੈ। ਉਨਾਂ ਦੱਸਿਆ ਕਿ ਇਹ ਬਾਈਪਾਸ ਮਾਨਾਵਾਵਾਂ ਨੇੜੇ ਦਿੱਲੀ ਪਬਲਿਕ ਸਕੂਲ ਨੇੜਿਉਂ ਸ਼ੁਰੂ ਹੋ ਕੇ ਬੰਡਾਲਾ ਅਤੇ ਹੋਰ ਪਿੰਡਾਂ ਨੇੜਿਉਂ ਲੰਘ ਕੇ ਤਰਨਤਾਰਨ-ਗੋਇੰਦਵਾਲ ਸਾਹਿਬ ਬਾਈਪਾਸ ਨੇੜੇ ਚੱਲ ਰਹੀ ਮੌਜੂਦਾ ਸੜਕ ‘ਤੇ ਜਾ ਮਿਲੇਗਾ। ਉਨਾਂ ਦੱਸਿਆ ਕਿ ਇਸ ਤੋਂ ਅੱਗੇ ਨੌਸ਼ਹਿਰਾ ਪਨੂੰਆ ਬਾਈਪਾਸ ਬਣਗੇਗਾ, ਜਿਸਦੀ ਲੰਬਾਈ 3.81 ਕਿਲੋਮੀਟਰ ਹੈ। ਇਸ ਮਗਰੋਂ ਇਹ ਸੜਕ ਸਰਹਾਲੀ ਤੋਂ ਹੁੰਦੀ ਹੋਈ ਹਰੀਕੇ ਪੱਤਣ ਨੇੜੇ ਜਾਵੇਗੀ, ਜਿੱਥੇ ਕਿ ਬਾਈਪਾਸ ਬਣਾ ਕੇ ਸੜਕ ਹਰੀਕੇ ਨੇੜਿਉਂ ਲੰਘਦੀਆਂ ਨਹਿਰਾਂ ‘ਤੇ ਜਾ ਉਤਰੇਗੀ। ਉਨਾਂ ਦੱਸਿਆ ਕਿ ਹਰੀਕੇ ਦਰਿਆ ‘ਤੇ ਨਵਾਂ ਪੁੱਲ ਅਤੇ ਸ਼ਹਿਰ ਦੇ ਪੱਟੀ ਵਾਲੇ ਪਾਸੇ ਤੋਂ ਇਹ ਬਾਈਪਾਸ ਬਣਾਇਆ ਜਾਣਾ ਹੈ, ਜਿਸ ਦੀ ਕੁੱਲ ਜਿਸਦੀ ਕੁਲ ਲਾਗਤ 312.79 ਕਰੋੜ ਰੁੁਪਏ ਹੈ।

ਉਨਾਂ ਦੱਸਿਆ ਕਿ ਡੀ.ਪੀ.ਐਸ ਸਕੂਲ ਅੰਮ੍ਰਿਤਸਰ ਦੇ ਨਜ਼ਦੀਕ ਫਲਾਈ ਓਵਰ ਅਤੇ ਤਰਨਤਾਰਨ-ਗੋਇੰਦਵਾਲ ਸਾਹਿਬ ਰੇਲਵੇ ਲਾਈਨ ‘ਤੇ ਓਵਰ ਬ੍ਰਿਜ਼ ਦੀ ਉਸਾਰੀ ਵੀ ਇਸ ਪ੍ਰਾਜੈਕਟ ਤਹਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ 6 ਪੁੱਲ ਵੀ ਉਨਾਂ ਸੜਕਾਂ ‘ਤੇ ਬਣਨਗੇ, ਜਿੱਥੋਂ ਕਿ ਲਿੰਕ ਸੜਕਾਂ ਗੁਜ਼ਰਦੀਆਂ ਹਨ। ਉਨਾਂ ਦੱਸਿਆ ਕਿ ਇਸ ਤੋਂ ਅਗਲੇ ਪੜਾਅ ਵਿਚ ਮੱਖੂ ਤੋਂ ਗੰਗਾਨਗਰ ਤੱਕ ਦੀ ਉਸਾਰੀ ਹੋਵੇਗੀ ਅਤੇ ਪ੍ਰਾਜੈਕਟ ‘ਤੇ ਕੁੱਲ 4900 ਕਰੋੜ ਰੁਪਏ ਲਾਗਤ ਆਵੇਗੀ। ਦੱਸਣਯੋਗ ਹੈ ਕਿ ਇਸ ਮਹੀਨੇ ਅੰਮ੍ਰਿਤਸਰ ਦੌਰੇ ਮੌਕੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਇਸ ਵੱਡੇ ਪ੍ਰਾਜੈਕਟ ਦਾ ਰਸਮੀ ਤੌਰ ‘ਤੇ ਨੀਂਹ ਪੱਥਰ ਰੱਖ ਚੁੱਕੇ ਹਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply