Friday, November 22, 2024

ਮੱਝਾਂ ਦੀ ਨੀਲੀ ਰਾਵੀ ਨਸਲ ਵਿਕਸਤ ਕਰਨ ਲਈ ਜ਼ਿਲ੍ਹੇ ਦੇ 150 ਪਿੰਡਾਂ ਨੂੰ ਅਪਨਾਇਆ

ਹਰੇਕ ਮੱਝ ਦਾ ਕੰਪਿਊਟਰ ਰਾਹੀਂ ਰੱਖਿਆ ਜਾਵੇਗਾ ਰਿਕਾਰਡ

Buflows

ਅੰਮ੍ਰਿਤਸਰ, 29 ਜੁਲਾਈ (ਗੁਰਚਰਨ ਸਿੰਘ) – ਲੋਕਲ ਨਸਲਾਂ ਵਿੱੱਚ ਸੁਧਾਰ ਲਿਆਉਣ ਵਾਸਤ ਨੈਸ਼ਨਲ ਡੇਅਰੀ ਪਲਾਨ-1 ਭਾਰਤ ਸਰਕਾਰ ਵੱੱਲੋਂ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਸਾਲ 2012 ਵਿੱੱਚ ਸ਼ੁਰੂ ਕੀਤਾ ਗਿਆ ਇੱੱਕ ਵਿਲਖੱੱਣ ਪ੍ਰੋਜੈਕਟ ਹੈ। ਇਹ ਭਾਰਤ ਵਿੱੱਚ ਜਿਹੜੀਆਂ ਮੱੱਝਾਂ ਅਤੇ ਗਾਵਾਂ ਦੀਆਂ ਅਲੋਪ ਹੋ ਰਹੀਆਂ ਨਸਲਾਂ ਨੂੰ ਬਚਾਉਣ ਵਾਸਤੇ ਸ਼ੁਰੂ ਕੀਤਾ ਗਿਆ ਹੈ। ਪੰਜਾਬ ਵਿੱੱਚ ਇਹ ਪ੍ਰੋਜੈਕਟ ਨੀਲੀ ਰਾਵੀ ਮੱੱਝ ਦੀ ਨਸਲ ਨੂੰ ਬਚਾਉਣ ਵਾਸਤੇ ਸ਼ੁਰੂ ਕੀਤਾ ਗਿਆ ਹੈ। ਇਸ ਵਾਸਤੇ ਅਮ੍ਰਿੰਤਸਰ, ਤਰਨ ਤਾਰਨ ਅਤੇ ਫਿਰੋਜ਼ਪੁਰ ਤਿੰਨ ਜ਼ਿਲਿਆਂ ਦੀ ਚੋਣ ਕੀਤੀ ਗਈ ਹੈ ਅਤੇ ਪ੍ਰੋਜੈਕਟ ਦਾ ਨਾਮ ਪੀ.ਐਲ.ਡੀ.ਬੀ.-ਪੀ.ਐਸ-ਨੀਲੀ ਰਾਵੀ ਬਫੈਲੋ ਪ੍ਰੋਜੈਕਟ ਰੱਖਿਆ ਗਿਆ ਹੈ। ਡਾ. ਤੇਜਬੀਰ ਸਿੰਘ ਰੰਧਾਵਾ (ਏਰੀਆ ਕੋਰਡੀਨੇਟਰ) ਅਤੇ ਡਾ. ਪਵਨ ਕੁਮਾਰ ਮਲਹੋਤਰਾ ( ਪ੍ਰੋਜੈਕਟ ਕੋਰਡੀਨੇਟਰ) ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਨੈਸ਼ਨਲ ਡੇਅਰੀ ਵਿਕਾਸ ਬੋਰਡ (ਐਨ.ਡੀ.ਡੀ.ਬੀ.) ਵਲੋਂ ਪੰਜਾਬ ਵਿੱੱਚ ਇਹ ਪ੍ਰਾਜੈਕਟ ਪੰਜਾਬ ਪਸ਼ੂਧੰਨ ਵਿਕਾਸ ਬੋਰਡ ਰਾਹੀਂ ਚਲਾਇਆ ਜਾ ਰਿਹਾ ਹੈ। ਪੰਜਾਬ 9.42 ਮਿਲੀਅਨ ਮੈਟਰਿਕ ਟਨ ਦੁੱੱਧ ਪੈਦਾ ਕਰਕੇ ਭਾਰਤ ਵਿੱੱਚ ਚੌਥਾ ਨੰਬਰ ‘ਤੇ ਹੈ, ਜੋ ਕਿ ਭਾਰਤ ਦਾ 7% ਦੁੱੱਧ ਬਣਦਾ ਹੈ। ਨੀਲੀ ਰਾਵੀ ਮੱੱਝ ਵੀ ਮੁਰਾਹ ਮੱੱਝ ਦੇ ਮੁਕਾਬਲੇ ਵੱਧ ਦੁੱੱਧ ਪੈਦਾ ਕਰਨ ਵਾਲੀ ਨਸਲ ਹੈ। ਇਸ ਵੇਲੇ ਇਸ ਦੀ ਅਬਾਦੀ ਲਗਭਗ 7% ਹੈ। ਇਸ ਪ੍ਰੋਜੈਕਟ ਤਹਿਤ ਪਸ਼ੂ ਪਾਲਣ ਵਿਭਾਗ ਵੱੱਲੋਂ ਇਨ੍ਹਾਂ ਤਿਨਾਂ ਜ਼ਿਲਿਆਂ ਦੀਆਂ 50 ਸੰਸਥਾਵਾਂ (ਪਸ਼ੂ ਹਸਪਤਾਲ ਅਤੇ ਪਸ਼ੂ ਡਿਸਪੈਂਸਰੀਆਂ) ਦੀ ਚੋਣ ਕੀਤੀ ਗਈ ਹੈ । ਹਰ ਇੱੱਕ ਸੰਸਥਾ ਦੇ ਨਾਲ 3-3 ਪਿੰਡਾਂ ਦੀ ਚੋਣ ਕੀਤੀ ਗਈ ਹੈ। ਇਸ ਤਰਾਂ ਕੁੱਲ ਮਿਲ ਕੇ ਇਸ ਪ੍ਰੋਜੈਕਟ ਵਿੱੱਚ 150 ਪਿੰਡਾਂ ਦੀ ਚੋਣ ਕੀਤੀ ਜਾ ਚੁੱਕੀ ਹੈ।
ਇਨ੍ਹਾਂ ਚੁਣੇ ਗਏ ਪਿੰਡਾਂ ਵਿੱੱਚ ਨੀਲੀ ਰਾਵੀ ਨਸਲ ਦੀਆਂ ਮੱੱਝਾਂ ਨੂੰ ਮਸਨੂਈ ਗਭਦਾਨ ਦੇ ਟੀਕੇ ਲਗਾਏ ਜਾਣਗੇ ਅਤੇ ਹਰ ਇੱੱਕ ਜਾਨਵਰ ਦਾ ਬਕਾਇਦਾ ਰਿਕਾਰਡ ਰੱੱਖਿਆ ਜਾਵੇਗਾ। ਇਹ ਸਾਰੀ ਕਾਰਵਾਈ ਨੈਸ਼ਨਲ ਡੇਅਰੀ ਵਿਕਾਸ ਬੋਰਡ ਅਨੰਦ ਗੁਜਰਾਤ ਵੱੱਲੋਂ ਤਿਆਰ ਕੀਤੇ ਸਾਫਟਵੇਅਰ ਜ਼ਰੀਏ ਕੰਪਿਊਟਰ ਵਿਚ ਰਿਕਾਰਡ ਕੀਤਾ ਜਾਵੇਗਾ। ਮਸਨੂਈ ਗਰਭਦਾਨ ਕਰਨ ਤੋਂ ਪਹਿਲਾਂ ਹਰ ਇੱੱਕ ਮੱੱਝ ਦੇ ਕੰਨ ਵਿੱੱਚ ਵਿੱੱਚ ਇੱੱਕ ਟੈਗ, ਜਿਸ ਉੱੱਪਰ ਇੱੱਕ ਖਾਸ 12 ਹਿੰਸਿਆਂ ਦਾ ਨੰਬਰ ਲਿਖਿਆ ਹੋਇਆ ਹੈ ਅਤੇ ਜੋ ਕਿ ਪੂਰੇ ਭਾਰਤ ਵਿੱੱਚ ਇੱੱਕ ਹੋਵੇਗਾ, ਲਗਾ ਦਿੱਤਾ ਜਾਵੇਗਾ। ਇਸ ਤਰਾਂ ਮੱਝ ਦੀ ਸਾਰੀ ਨਸਲ ਦਾ ਰਿਕਾਰਡ ਆਨ-ਲਾਈਨ ਰੱਖਿਆ ਜਾਵੇਗਾ। ਮਸਨੂਈ ਗਰਭਦਾਨ ਰਾਹੀਂ ਪੈਦਾ ਹੋਈਆਂ ਕੱੱਟੀਆਂ ਜਿਨ੍ਹਾਂ ਮੱੱਝਾਂ ਦਾ ਗਰਭ ਦਾ ਸਮਾਂ 290 ਦਿਨ ਤੋਂ ਘੱੱਟ ਅਤੇ 320 ਦਿਨ ਤੋਂ ਵੱੱਧ ਹੋਵੇਗਾ ਦਾ ਡੀ.ਐਨ.ਏ. ਟੈਸਟ ਕਰਕੇ ਮਾਂ ਅਤੇ ਬਾਪ ਦਾ ਪਤਾ ਲਗਾਇਆ ਜਾਵੇਗਾ। ਡੀ.ਐਨ.ਏ. ਵਿੱੱਧੀ ਰਾਹੀਂ ਟੈਸਟ ਕੀਤੇ ਗਏ ਕੱੱਟਿਆਂ ਨੂੰ ਵੀਰਜ ਪੈਦਾ ਕਰਨ ਵਾਸਤੇ ਵਰਤਿਆ ਜਾਵੇਗਾ ਜੋ ਨਸਲ ਸੁਧਾਰ ਵਿੱੱਚ ਵੱੱਡਮੁੱੱਲਾ ਯੋਗਦਾਨ ਪਾਉਣਗੇ। ਇਸ ਯੋਜਨਾ ਨੂੰ ਵਿਆਪਕ ਪੱੱਧਰ ‘ਤੇ ਲਾਗੂ ਕਰਨ ਵਾਸਤੇ ਅਤੇ ਪਸ਼ੂ ਪਾਲਕਾਂ ਵਿੱੱਚ ਇਸ ਦਾ ਪ੍ਰਚਾਰ ਕਰਨ ਵਾਸਤੇ ਚੁਣੇ ਗਏ ਪਿੰਡਾਂ ਵਿੱੱਚ ਜਾਗਰੂਕਤਾ ਕੈਂਪ ਅਤੇ ਪਸ਼ੂ ਬਾਂਝਪਨ ਕੈਂਪ ਲਗਾਏ ਜਾਣਗੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply