Monday, December 23, 2024

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

Gndu1

ਅੰਮ੍ਰਿਤਸਰ, 29 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2015ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਐਮ.ਐਸ.ਸੀ. ਫੈਸ਼ਨ ਡਿਜ਼ਾਇਨਿੰਗ ਐਂਡ ਮਰਚੰਡਾਇਜ਼ਿੰਗ ਸਮੈਸਟਰ ਦੂਜਾ, ਐਮ.ਅੇਸ.ਸੀ. ਕੰਪਿਊਟਰ ਸਾਇੰਸ ਸਮੈਸਟਰ ਦੂਜਾ, ਐਮ.ਏ. ਪੰਜਾਬੀ ਸਮੈਸਟਰ ਚੌਥਾ, ਐਮ.ਏ. ਫਾਈਨ ਆਰਟਸ ਸਮੈਸਟਰ ਚੌਥਾ, ਐਮ.ਏ. ਸੰਸਕ੍ਰਿਤ ਸਮੈਸਟਰ ਚੌਥਾ, ਐਮ.ਏ. ਪਬਲਿਕ ਅੇਡਮਨਿਸਟ੍ਰੇਸ਼ਨ ਸਮੈਸਟਰ ਚੌਥਾ, ਐਮ.ਏ. ਜਰਨਲਿਜ਼ਮ ਐਂਡ ਮਾਸਕਮਿਊਨੀਕੇਸ਼ਨ ਸਮੈਸਟਰ ਚੌਥਾ, ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ ਚੌਥਾ ਅਤੇ ਐਲ.ਅੇਲ.ਬੀ. (ਪੰਜ ਸਾਲਾ ਕੋਰਸ) ਸਮੈਸਟਰ ਦਸਵਾਂ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਾਾਾ.ਗਨਦੁ.ੳਚ.ਨਿ ‘ਤੇ ਮੌਜੂਦ ਹੋਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply