Monday, February 23, 2026

ਜ਼ਿਲ੍ਹਾ ਪਠਾਨਕੋਟ ਦੇ 2 ਲੱਖ 55 ਹਜ਼ਾਰ 12 ਲਾਭਪਾਤਰੀ ਨਵੀਂ ਆਟਾ ਦਾਲ ਸਕੀਮ ਦਾ ਲਾਭ

PPN1808201512

ਪਠਾਨਕੋਟ, 18 ਅਗਸਤ (ਪ.ਪ) – ਜ਼ਿਲ੍ਹਾ ਪਠਾਨਕੋਟ ਦੇ 2 ਲੱਖ 55 ਹਜ਼ਾਰ 12 ਲਾਭਪਾਤਰੀ ਨਵੀਂ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਹਨ। ਜਿਸ ਵਿੱਚ 84 ਹਜ਼ਾਰ ਲਾਭਪਾਤਰੀ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਹਨ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਸੈਨਗੜ੍ਹ, ਦੋਲਤਪੁਰ, ਢਾਂਕੀ ਅਤੇ ਬਜੱਰੀ ਕੰਪਨੀ ਵਿਖੇ ਵੱਖ ਵੱਖ 7 ਡਿਪੂਆਂ ਵਿੱਚ ਲਾਭਪਾਤਰੀਆਂ ਨੂੰ ਦਸੰਬਰ, 2014 ਤੋਂ ਸਤੰਬਰ, 2015 ਤੱਕ ਦਸ ਮਹੀਨਿਆਂ ਦੀ ਕਣਕ ਵੰਡਣ ਉਪਰੰਤ ਦਿੱਤੀ। ਉਨ੍ਹਾਂ ਨੇ ਇਸ ਮੌਕੇ ‘ਤੇ ਬੋਰੀਆਂ ਵਿੱਚ ਪਈ ਕਣਕ ਦੀ ਕਵਾਲਿਟੀ ਚੈਕ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਸਸਤੀ ਆਟਾ ਦਾਲ ਸਕੀਮ ਸ਼ੁਰੂ ਕੀਤੀ ਅਤੇ ਲੱਖਾਂ ਲੋਕ ਇਸ ਸਕੀਮ ਦਾ ਲਾਭ ਸੂਬੇ ਅੰਦਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਆਟਾ ਦਾਲ ਸਕੀਮ ਤਹਿਤ ਪਰਿਵਾਰ ਦੇ ਪ੍ਰਤੀ ਮੈਂਬਰ ਨੂੰ 50 ਕਿਲੋਂ ਕਣਕ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਨੂੰ ਪਹਿਲਾਂ ਛੇ ਮਹੀਨੇ ਦੀ ਕਣਕ ਵੰਡੀ ਗਈ ਹੈ, ਉਨ੍ਹਾਂ ਨੂੰ ਚਾਰ ਮਹੀਨਿਆਂ ਦੀ ਕਣਕ ਦਿੱਤੀ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ‘ਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਜਲਦੀ ਤੋਂ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੈਨਸ਼ਨ ਸਕੀਮਾਂ ਤਹਿਤ ਮਾਰਚ, 2015 ਤੱਕ ਦੀ ਪੈਨਸ਼ਨ ਲਾਭਪਾਤਰੀਆਂ ਦੇ ਖਾਤੇ ਵਿੱਚ ਪਾ ਦਿੱਤੀ ਗਈ ਹੈ ਅਤੇ ਅਪ੍ਰੈਲ, ਮਈ ਤੇ ਜੂਨ ਤਿੰਨ ਮਹੀਨਿਆਂ ਦੀ ਪੈਨਸ਼ਨ ਰਾਸ਼ੀ 2 ਕਰੋੜ 73 ਲੱਖ 34 ਹਜ਼ਾਰ 500 ਰੁਪਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਪਠਾਨਕੋਟ ਨੂੰ ਭੇਜ ਦਿੱਤੀ ਗਈ ਹੈ, ਜੋ ਜਲਦੀ ਹੀ ਜ਼ਿਲ੍ਹੇ ਦੇ 36,446 ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਸੁਰਿੰਦਰ ਕੁਮਾਰ ਸੈਣੀ ਏ.ਐਫ.ਐਸ.ਓ., ਵਿਸ਼ਾਲ ਪ੍ਰਵੇਜ ਸਿੰਘ ਇੰਸਪੈਕਟਰ, ਪੁਸ਼ਪਿੰਦਰ, ਰਾਜ ਕੁਮਾਰ ਰਾਜੂ ਨਗਰ ਕੌਂਸਲਰ, ਰੋਹਿਤ ਪੁਰੀ ਨਗਰ ਕੌਂਸਲਰ, ਪੰਕਜ ਸ਼ਰਮਾ, ਅਸ਼ੋਕ ਮਹਿਤਾ, ਵਿਸ਼ਾਲ ਮਹਾਜਨ ਅਤੇ ਰਜਿੰਦਰ ਲਾਡੀ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply