Monday, April 6, 2026

ਦਲਿਤ ਨੇਤਾ ਉਦਿਤ ਰਾਜ ਨੇ ਕੀਤੀ ਜੇਤਲੀ ਨੂੰ ਸਮਰਥਨ ਦੀ ਅਪੀਲ

PPN160423
ਅੰਮ੍ਰਿਤਸਰ, 16  ਅਪ੍ਰੈਲ (ਜਗਦੀਪ ਸਿੰਘ)- ਮਸ਼ਹੂਰ ਦਲਿਤ ਚਿੰਤਕ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰਣੀ ਮੈਂਬਰ ਡਾ.aਦਿਤ ਰਾਜ ਨੇ ਕਿਹਾ ਕਿ ਦਲਿਤਾਂ ਨੂੰ ਭਾਜਪਾ ਅਤੇ ਅਕਾਲੀ ਦਲ ਦਾ ਸਮਰਥਨ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਤੋ ਚੋਣ ਲੜ ਰਹੇ ਅਰੂਣ ਜੇਤਲੀ ਨੇ ਹਮੇਸਾ ਵੰਚਿਤਾਂ ਅਤੇ ਦਲਿਤਾਂ ਦੇ ਪੱਖ ਚ ਆਵਾਜ ਚੁੱਕੀ ਹੈ। ਦਲਿਤਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਜੇਤਲੀ ਨੂੰ ਭਾਰੀ ਮਤਾਂ ਚ ਜਿਤਾਉਣ। ਡਾ.ਉਦਿਤ ਰਾਜ ਨੇ ਅੱਗੇ ਕਿਹਾ ਕਿ ਦਸ ਸਾਲਾਂ ਤੋ ਕਾਂਗਰੇਸ ਦੀ ਸਰਕਾਰ ਕੇਂਦਰ ਚ ਰਹੀ ਹੈ, ਉਸਨੇ ਇੱਕ ਵੀ ਕੰਮ ਦਲਿਤਾਂ ਦੇ ਉੱਥਾਨ ਚ ਨਹੀਂ ਕੀਤਾਸ਼ ਇਸਦੇ ਵਿਪਰੀਤ ਅਟਲ ਜੀ ਦੀ ਅਗੁਵਾਈ ਦੀ ਸਰਕਾਰ ਨੇ 81ਵੇਂ, 82੨ਵੇਂ ਅਤੇ 85ਵੇਂ ਸੰਵੈਧਾਨਕ ਸੰਸ਼ੋਧਨ ਤੋ ਖੋਹੇ ਗਏ ਆਰਕਸ਼ਣ ਲਾਭ ਨੂੰ ਬਹਾਲ ਕਰਾਇਆ ਸੀ। ਸਨ 1997  ਚ ਪੰਚ ਆਰਕਸ਼ਣ ਵਿਰੋਧੀ ਸੰਦੇਸ਼ ਜਾਰੀ ਹੋਏ ਸੀ ਅਤੇ ਉਹਨਾਂ ਦੀ ਵਾਪਸੀ ਦੇ ਲਈ ਡਾ.ਉਦਿਤ ਰਾਜ ਦੀ ਅਗੁਵਾਈ ਹੇਠ ਅਨੁਸੂਚਿਤ ਜਾਤੀ, ਜਨਜਾਤੀ ਸੰਗਠਨਾਂ ਦਾ ਅਖੀਲ ਭਾਰਤੀਅ ਪਰਿਸੰਘ ਗਠਿਤ ਹੋਇਆ ਸੀ ਅਤੇ ਉਸਦੀ ਅਗੁਵਾਈ ਚ 1997,98੮,99 ਅਤੇ 2000 ਚ ਰਾਸ਼ਟਰ ਵਿਆਪੀ ਆਂਦੋਲਨ ਹੋਏ ਅਤੇ ਅਟਲ ਜੀ ਦੀ ਸਰਕਾਰ ਨੇ ਸੰਸਦ ਚ ਲੰਬੀਤ ਆਰਕਸ਼ਣ ਕਾਨੂੰਨ ਬਨਾਉਣ ਦੇ ਲਈ ਵਿਧੇਅਕ ਪਾਸ ਨਾ ਕਰਾ ਸਕੀ। ਤਰੱਕੀ ਚ ਆਰਕਸ਼ਣ ਵਾਲਾ ਵਿਧੇਅਕ ਵੀ ਪਾਸ ਨਹੀਂ ਕੀਤਾ ਜਾ ਸਕਿਆ। ਜੋ ਅਧੀਕਾਰ ਭਾਜਪਾ ਦੀ ਸਰਕਾਰ ਚ ਮਿਲੇ ਉਹ ਮਾਇਆਵਤੀ ਸਰਕਾਰ ਨੇ ਖੋਹ ਲਏ। ਨੌਕਰੀ ਚ ਤਰੱਕੀ ਦੇ ਆਰਕਸ਼ਣ ਦੇ ਮਾਮਲੇ ਚ ਕਮਜੋਰ ਪੈਰਵੀ ਦੇ ਕਾਰਣ ਲਖਨਉ ਹਾਈਕੋਰਟ ਚ ਹਾਰ ਹੋਈ। ਡਾ.ਉਦੀਤ ਰਾਜ ਨੇ ਕਿਹਾ ਕਿ ਨਰੇਂਦਰ ਮੋਦੀ ਦੇ ਪ੍ਰਧਾਨਮੰਤਰੀ ਬਨਣ ਨਾਲ ਦਲਿਤਾਂ, ਵੰਚਿਤਾਂ ਅਤੇ ਪਿਛੜਿਆਂ ਨੂੰ ਆਪਣਾ ਅਧੀਕਾਰ ਮਿਲੇਗਾ। ਉਹਨਾਂ ਨੇ ਅਪੀਲ ਕੀਤੀ ਕਿ ਦਲਿਤਾਂ ਚ ਪਿਛੜਿਆਂ ਨੂੰ ਭਾਜਪਾ ਦਾ ਸਾਥ ਦੇਕੇ ਆਪਣੀ ਭਾਗੀਦਾਰੀ ਯਕੀਨੀ ਬਨਾਉਣੀ ਚਾਹੀਦੀ ਹੈ। ਇਸ ਮੌਕੇ ਤੇ ਭਾਜਪਾ ਦੇ ਪ੍ਰਦੇਸ਼ ਉਪ-ਅਧਿਅਕਸ਼ ਕੇਵਲ ਕੁਮਾਰ ਮੌਜੂਦ ਸੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply