Friday, July 3, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਦਿਖਾਇਆ ਜਾਦੂਗਰ ਆਂਚਲ ਦਾ ਸ਼ੋਅ

PPN2208201516

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਰੋਡ ਵਲੋਂ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਦੀ ਅਗਵਾਈ ਵਿੱਚ ਬੱਚਿਆਂ ਨੂੰ ਰਣਜੀਤ ਐਵੀਨਿਊ ਵਿਖੇ ਜਾਦੂਗਰ ਆਂਚਲ ਦਾ ਸ਼ੋਅ ਦੇਖਣ ਲਈ ਲਿਜਾਇਆ ਗਿਆ ।ਇਸ ਸ਼ੋਅ ਦੌਰਾਨ ਆਂਚਲ ਜਾਦੂਗਰ ਵਲੋਂ ਕਈ ਪ੍ਰਕਾਰ ਦੇ ਜਾਦੂ ਦੇ ਟਰਿਕ ਦਿਖਾਏ ਗਏ।ਉਨਾਂ ਨੇ ਬੱਚਿਆਂ ਨੂੰ ਕਈ ਪ੍ਰਕਾਰ ਦੀਆਂ ਸਮਾਜਿਕ ਬੁਰਾਈਆਂ ਜਿਵੇਂ ਕਿ ਭਰੂਣ ਹੱਤਿਆ, ਦੁਸ਼ਮਣੀ, ਦਹੇਜ ਪ੍ਰਥਾ, ਨਸ਼ੇ ਆਦਿ ਬਾਰੇ ਜਾਗਰੂਕ ਕੀਤਾ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਦਾ ਮਕਸਦ ਬੱਚਿਆਂ ਦੀ ਰੋਜਾਨਾ ਜਿੰਦਗੀ ਵਿੱਚ ਨਵੀਨਤਾ ਲਿਆਉਣਾ ਹੈ ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply