Saturday, August 15, 2026

ਬਚਪਨ ਵਿੱਚ ਮਾਂ ਵੱਲੋਂ ਦਿੱਤੀ ਗਈ ਨੈਤਿਕ ਤੇ ਧਾਰਮਿਕ ਸਿਖਿਆ ਦਾ ਜਵਾਨੀ ਚ’ਅਹਿਮ ਰੋਲ-ਬਿੱਟੂ, ਤਸਵੀਰ

PPN160429
ਅੰਮ੍ਰਿਤਸਰ, ੧੬ ਅਪ੍ਰੈਲ (ਸੁਖਬੀਰ ਸਿੰਘ)-ਵਧ ਰਿਹਾ ਪਤਤ ਪੁਣਾ ਰੋਕਣ ਲਈ ਮਾਂਵਾਂ ਦਾ ਅਹਿਮ ਯੌਗਦਾਨ ਹੁੰਦਾ ਹੈ ਮਾਵਾਂ ਵੱਲੌ  ਦਿੱਤੀ ਗਈ ਬਚਪਨ  ਵਿੱਚ ਸ਼ਿਖਿਆ ਜਵਾਨੀ ਵਿੱਚ ਬੱਚਿਆ ਨੂੰ ਚੰਗੇ ਕੰਮ ਵੱਲ ਪ੍ਰੇਤ ਕਰਦੀ ਹੈ ਬਹੁਤ ਜਰੂਰੀ ਹੈ  ਕਿ  ਅੱਜ ਦੇ ਯੁਗ ਵਿੱਚ  ਬੱਚਿਆ ਨੁੰ ਨਸੇ ਤੇ ਭੈੜੀਆ ਆਦਤਾਂ ਤੌ ਬਚਾਉਣ ਲਈ ਉਹਨਾ ਨੂੰ ਧਰਮ ਨਾਲ ਜੋੜਿਆ ਜਵੇ ਜਿਹੜਾ ਪਰਿਵਾਰ ਧਰਮ ਨਾਲ ਜੁੜੇ ਹੁੰਦੇ ਹਨ ਉਹਨਾਂ ਨੂੰ ਉਤਸਾਹਤ ਕਰਨਾ ਬਹੁਤ ਜਰੂਰੀ  ਹੈ ਇਹਨਾ  ਗਲਾਂ ਦਾ ਪ੍ਰਗਟਾਵਾ ਅਕਾਲ ਪੁਰਖ ਕੀ ਫੌਜ  ਦੇ ਕਨਵੀਨਰ  ਗੁਰਜੀਤ ਸਿੰਘ ਬਿਟੂ ਚੱਕਮੁਕੰਦ ਤੇ ਡਾ: ਤਸਵੀਰ ਸਿੰਘ ਲਹੌਰੀਆ ਨੇ ਸ੍ਰੋ.ਗੁ.ਪ੍ਰੰ ਕਮੇਟੀ  ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਭਾਈ ਜਸਬੀਰ ਸਿੰਘ ਦੇ ਸਹਿਯੋਗ ਨਾਲ ਚਲਾਈ ਗਈ ਲਹਿਰ ‘ਮਾਵਾਂ ਦਾ ਸਨਮਾਨ’ ਸਮਾਰੋਹ ਦੋਰਾਨ ਪਿੰਡ ਚੱਕਮੁਕੰਦ ਵਿਖੇ ਕੀਤਾ ਉਹਨਾ ਕਿਹਾ ਕਿ ਮਾਂ ਵੱਲੌ ਦਿੱਤੀ ਗਈ ਬਚਪਨ  ਵਿੱਚ ਨੈਤਿਕ ਤੇ ਧਾਰਮਿਕ  ਸਿਖਿਆ ਦਿਲ ਦਿਮਾਗ ਤੇ ਗਹਿਰਾ ਅਸਰ ਕਰਦੀ ਹੈ ਤੇ ਬੱਚੇ ਜਵਾਨੀ ਵਿੱਚ ਗਲਤ ਪਾਸੇ ਨਹੀ ਜਾਂਦੇ। ਗੁਰਦਆਰਾ  ਸੰਗਤ ਪੁਰਾ ਪਾਤਸਾਹੀ ੬ਵੀ ਵਿਖੇ ਮਹਾਂਪੁਰਸ਼ ਜਥੇਦਾਰ ਬਾਬਾ ਕਿਰਪਾਲ ਸਿੰਘ  ਗੁਰੁ ਕੇ ਬਾਗ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ੩੫ ਦੇ ਕਰੀਬ  ਮਾਂਵਾਂ ਨੂੰ ਸਿਰਪਾਓੁ ਤੇ ਮੈਡਲ ਦੇ ਕੇ ਸਨਮਾਨਤ ਕੀਤਾ  ਇਸ ਸਮੇ ਹਾਜਰ  ਬਾਬਾ ਜਸਬੀਰ ਸਿੰਘ ਸਤਿੰਦਰਪਾਲ ਸਿੰਘ, ਝਿਰਮਲ ਸਿੰਘ, ਬਾਬਾ ਜਗੀਰ ਸਿੰਘ, ਹਰਦੇਵ ਸਿੰਘ, ਕੁਲਦੀਪ ਸਿੰਘ, ਮਨਮੀਤ ਸਿੰਘ, ਜਗਜੀਤ ਸਿੰਘ ਛਿੱਡਣ ਅਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply