Wednesday, July 22, 2026

 ਆਰੀਆ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਵਿਖੇ ਡੈਂਟਲ ਹੈਲਥ ਜਾਗਰੂਕਤਾ ਕੈਂਪ

PPN2708201504

ਬਠਿੰਡਾ, 27 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਅੱਜ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਆਰੀਆ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਬਠਿੰਡਾ ਵਿਖੇ ਵਿਦਿਆਰਥਣਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਲਈ ਡੈਂਟਲ ਹੈਲਥ ਜਾਗਰੂਕਤਾ ਕੈਂਪ ਲਗਾਇਆ ਗਿਆ । ਡਾ. ਮੀਨਾ ਗੁਪਤਾ ਜਿਲਾ ਡੈਂਟਲ ਹੈਲਥ ਅਫਸਰ ਦੀ ਦੇਖਰੇਖ ਹੇਠ ਲਗਾਏ ਇਸ ਕੈਂਪ ਵਿੱਚ 300 ਦੇ ਲਗਭਗ ਵਿਦਿਆਰਥਣਾਂ ਨੇ ਹਿੱਸਾ ਲਿਆ।ਇਸ ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਤੇਜਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਦੰਦ ਜਿੱਥੇ ਸਾਡੇ ਖਾਣਾ ਚਬਾਉਣ ਦੇ ਕੰਮ ਆਉੰਦੇ ਹਨ ਇਸ ਦੇ ਨਾਲ ਹੀ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਵੀ ਵਧਾਉਂਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਨਿੱਤ ਪ੍ਰਤਿ ਦੰਦਾਂ ਨੂੰ ਬਰੱਸ਼ ਕਰਨਾ ਚਾਹੀਦਾ ਹੈ ਅਤੇ ਸਵੇਰ ਵੇਲੇ ਵੀ ਦੰਦਾਂ ਦੀ ਸਫਾਈ ਬਹੁਤ ਜਰੁਰੀ ਹੈ।ਉਹਨਾ ਕਿਹਾ ਕਿ ਸਾਡੇ ਪਾਣੀ ਵਿੱਚ ਫਲੋਰਾਈਡ ਦੀ ਮਾਤਰਾ ਜਿਆਦਾ ਹੋਣ ਕਾਰਣ ਦੰਦਾਂ ਦੇ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ, ਇਸ ਲਈ ਸਾਨੂੰ ਸਾਲ ਵਿੱਚ ਦੋ ਵਾਰ ਆਪਣਾ ਡੈਂਟਲ ਹੈਲਥ ਚੈਕਅੱਪ ਕਰਵਾਉਣਾ ਬਹੁਤ ਜਰੂਰੀ ਹੈ।ਇਸ ਮੌਕੇ ਡਾ. ਮੀਨਾ ਗੁਪਤਾ ਨੇ ਕਿਹਾ ਕਿ ਦੰਦਾਂ ਦੇ ਬਚਾਅ ਲਈ ਜਿਆਦਾ ਮਿੱਠੀਆਂ ਚੀਜ਼ਾਂ ਅਤੇ ਪਾਨ ਸੁਪਾਰੀ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।ਉਹਨਾਂ ਕਿਹਾ ਕਿ ਦੰਦਾਂ ਦੀ ਸਫਾਈ ਲਈ ਬਰੱਸ਼ ਦੇ ਵਾਲ ਖਰਾਬ ਨਹੀਂ ਹੋਣੇ ਚਾਹੀਦੇ, ਹਰ ਤਿੰਨ ਮਹੀਨੇ ਬਾਅਦ ਦੰਦਾਂ ਦਾ ਬਰੱਸ਼ ਨੂੰ ਬਦਲਣਾ ਜਰੂਰੀ ਹੈ।ਸਾਨੂੰ ਆਪਣੇ ਖਾਣੇ ਵਿੱਚ ਰੇਸ਼ੇਦਾਰ ਫਲ ਅਤੇ ਸਬਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਸਮੇਂ ਪ੍ਰਿੰਸੀਪਲ ਸ਼੍ਰੀਮਤੀ ਸ਼ੁਸਮਾ ਮਹਿਤਾ, ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ, ਸ਼੍ਰੀਮਤੀ ਅੰਸ਼ੂ ਬਾਲਾ ਫਾਰਮਾਸਿਸਟ, ਜਗਦੀਸ਼ ਰਾਮ ਸਿਹਤ ਕਰਮਚਾਰੀ ਵੀ ਮੌਜੂਦ ਸਨ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply