
ਫਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ) – ਮੰਗਲਵਾਰ ਨੂੰ ਸੇਵਾ ਭਾਰਤੀ ਦੀ ਜ਼ਰੂਰੀ ਬੈਠਕ ਭਾਰਤ ਮਾਤਾ ਸੇਵਾ ਸੰਸਥਾਨ ਵਿੱਚ ਸ਼ਾਮ ੫ ਵਜੇ ਸੇਵਾ ਭਾਰਤੀ ਦੇ ਸਰਪ੍ਰਸਤ ਸ਼੍ਰੀ ਬਾਬੂ ਲਾਲ ਅਰੋੜਾ ਦੀ ਪ੍ਰਧਾਨਗੀ ਵਿੱਚ ਹੋਈ । ਜਿਸ ਵਿੱਚ ਸਾਰੇ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰ ਮੌਜੂਦ ਹੋਏ । ਜਿਸ ਵਿੱਚ 30 ਅਪ੍ਰੈਲ 2014ਨੂੰ ਹੋਣ ਜਾ ਰਹੇ ਲੋਕਸਭਾ ਚੋਣਾਂ ਨੂੰ ਨਿਰਪੱਖ ਪੱਖ ਨਾਲ ਕਰਵਾਉਣ ਲਈ ਭੇਜੇ ਗਏ ਜਿਲਾ ਚੋਣ ਅਧਿਕਾਰੀ ਦੇ ਪੱਤਰ ਨੂੰ ਪੜ ਕੇ ਸੁਣਾਇਆ ਗਿਆ ਅਤੇ ਪ੍ਰਧਾਨ ਸੋਹਨ ਲਾਲ ਗੋਕਲਾਨੀ ਨੇ ਖੜੇ ਹੋਕੇ ਸਾਰੇ ਮੈਬਰਾਂ ਨੂੰ ਸਹੁੰ ਚੁੱਕਵਾਈ ਕਿ ਅਸੀ ਭਾਰਤ ਦੇ ਲੋਕਤੰਤਰ ਦੀ ਰੱਖਿਆ ਲਈ ਆਜਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਲਈ ਬਿਨਾਂ ਕਿਸੇ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਨੂੰ ਨਿਡਰ ਹੋਕੇ ਧਰਮ, ਵਰਗ, ਜਾਤੀ ਸਮੁਦਾਏ , ਭਾਸ਼ਾ ਜਾਂ ਕਿਸੇ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਪ੍ਰਯੋਗ ਕਰਾਂਗੇ । ਸਾਰੇ ਮੈਬਰਾਂ ਨੇ ਸਹੁੰ ਪੱਤਰ ਉੱਤੇ ਆਪਣੇ ਹਸਤਾਖਰ ਕੀਤੇ ਅਤੇ ਇਹ ਵਿਸ਼ਵਾਸ ਦਵਾਇਆ ਕਿ ਆਪਣੇ ਆਸ ਗੁਆਂਢ ਅਤੇ ਮਹੱਲੇ ਦੇ ਲੋਕਾਂ ਨੂੰ ਵੀ ਨਿਡਰ ਹੋਕੇ ਵੋਟ ਪਾਉਣ ਲਈ ਪ੍ਰੇਰਿਤ ਕਰਣਗੇ ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media