ਫਾਜ਼ਿਲਕਾ, 17 ਅਪ੍ਰੈਲ(ਵਿਨੀਤ ਅਰੋੜਾ) – ਸਥਾਨਕ ਜ਼ਿਲਾ ਬਾਰ ਐਸੋਸੀਏਸ਼ਨ ਦੀ ਸਾਲਾਨਾ ਚੋਣ ਵਿਚ ਸਮੁੱਚੀ ਟੀਮ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਗਈ। ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖ਼ਰੀ ਸਮਾਂ ਸ਼ਾਮ ੫ ਵਜੇ ਤੱਕ ਸੀ। ਪ੍ਰਧਾਨਗੀ ਲਈ ਅਨਿਲ ਕੁਮਾਰ ਜੈਨ, ਸੈਕਟਰੀ ਲਈ ਸੁਸ਼ੀਲ ਸ਼ਰਮਾ, ਉਪਪ੍ਰਧਾਨ ਲਈ ਨਰਿੰਦਰ ਮੈਣੀ, ਜੁਆਇੰਟ ਸਕੱਤਰ ਲਈ ਯੋਗੇਸ਼ ਰਹੇਜਾ, ਖਜ਼ਾਨਚੀ ਲਈ ਕੁਲਵੰਤ ਸਵਾਮੀ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ, ਜਦੋਂ ਕਿ ਇਨ ਦੇ ਮੁਕਾਬਲੇ ਕਿਸੇ ਹੋਰ ਵੱਲੋਂ ਚੋਣ ਲੜਨ ਲਈ ਕੋਈ ਨਾਮਜ਼ਦਗੀ ਪੱਤਰ ਨਹੀਂ ਆਇਆ, ਜਿਸ ‘ਤੇ ਸ਼ਾਮ ੫ ਵਜੇ ਤੋਂ ਬਾਅਦ ਚੋਣ ਕਮੇਟੀ ਦੇ ਮੈਂਬਰਾਂ ਬਲਤੇਜ ਸਿੰਘ ਬਰਾੜ, ਸੰਜੀਵ ਚਗਤੀ, ਗੋਪਾਲ ਰਾਠੀ ਨੇ ਉਕਤ ਪੰਜਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ। ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ ਨੇ ਸਰਵ ਸੰਮਤੀ ਨਾਲ ਬਣੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …