Thursday, February 26, 2026

ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਅਤੇ ਜੀਵਨ ਕੌਸ਼ਲ ਸੰਬੰਧੀ ਸੈਮੀਨਾਰ

PPN1009201508

ਅੰਮ੍ਰਿਤਸਰ, ੧੦ ਸਤੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਅਤੇ ਮਾਧਿਅਮਾਂ ਰਾਹੀਂ ਜੀਵਨ ਕੌਸ਼ਲ ਸਿਖਾਉਣ ਸੰਬੰਧੀ ਇਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿੱਚ ਐਕਸਪਰੈਸ਼ਨ ਇੰਡੀਆ ਦੇ ਸੀਨੀਅਰ ਅਕਾਦਮਿਕ ਕੁੋਆਰਡੀਨੇਟਰ ਸ਼੍ਰੀਮਤੀ ਗੀਤਾਂਜਲੀ ਕੁਮਾਰ ਅਤੇ ਇਸੇ ਸੰਸਥਾ ਦੇ ਮੀਡੀਆ, ਨੈਟਵਰਕਿੰਗ ਐਂਡ ਲਾਜਿਸਟਿਕਸ ਡਾਇਰੈਕਟਰ ਸ਼੍ਰੀਮਤੀ ਮੰਜੂ ਮਦਾਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਹਨਾਂ ਨੇ ਅਧਿਆਪਕਾਂ ਨੂੰ ਜਮਾਤ ਵਿੱਚ ਮੌਖਿਕ ਅਧਿਆਪਨ ਵਿਧੀਆਂ ਦੇ ਨਾਲੁਨਾਲ ਦ੍ਰਿਸ਼ੁਸ਼੍ਰਵਣ ਸਾਧਨਾਂ ਦੀ ਸਹਾਇਤਾ ਲੈ ਕੇ ਆਪਣੀ ਅਧਿਆਪਨ ਕ੍ਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦਾ ਢੰਗ ਦੱਸਿਆ ਅਤੇ ਨਾਲ ਹੀ ਇਸ ਵਿਧੀ ਦੀ ਸਹਾਇਤਾ ਨਾਲ ਵਿਦਿਆਰਥੀਆਂ ਅੰਦਰ ਸਵੁੈਪਹਿਚਾਣ, ਮੁਸ਼ਕਲਾਂ ਦਾ ਹਲ, ਫੈਸਲਾ ਲੈਣ, ਵਿਸ਼ਲੇਸ਼ਣਾਤਮਕ ਅਤੇ ਰਚਨਾਤਮਕ ਸੋਚ, ਪ੍ਰਭਾਵਸ਼ਾਲੀ ਸੰਚਾਰ, ਹਮਦਰਦੀ ਅਤੇ ਭਾਵਨਾਵਾਂ ਤੇ ਕਾਬੂ ਪਾਉਣ ਵਰਗੇ ਜੀਵਨ ਕੌਸ਼ਲ ਵਿਕਸਿਤ ਕਰਨ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਕਿਹਾ ਕਿ ਇਸ ਵਿਧੀ ਨਾਲ ਜਮਾਤ ਵਿੱਚ ਪੜ੍ਹਾਇਆ ਗਿਆ ਪਾਠ ਵਿਦਿਆਰਥੀਆਂ ਦਾ ਕੇਵਲ ਬੌਧਿਕ ਵਿਕਾਸ ਹੀ ਨਹੀਂ ਕਰਦਾ ਸਗੋਂ ਉਹਨਾਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਕਰਕੇ ਉਹਨਾਂ ਨੂੰ ਇਕ ਚੰਗੇ ਅਤੇ ਸਫਲ ਮਨੁੱਖ ਬਣਨ ਵਿੱਚ ਵੀ ਮਦਦ ਕਰਦਾ ਹੈ।ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ, ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਸੰਤੋਖ ਸਿੰਘ ਸੇਠੀ ਮੈਂਬਰ ਇੰਚਾਰਜ ਗੋਲਡਨ ਐਵੀਨਿਊ ਸਕੂਲ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਨੇ ਸ਼੍ਰੀਮਤੀ ਗੀਤਾਂਜਲੀ ਕੁਮਾਰ ਅਤੇ ਸ਼੍ਰੀਮਤੀ ਮੰਜੂ ਮਦਾਨ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਅਤੇ ਅਧਿਆਪਨ ਦੇ ਆਧੁਨਿਕ ਢੰਗ ਸਿਖਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ।ਅ’ਜ ਦੀ ਵਰਕਸ਼ਾਪ ਵਿੱਚ ਸਕੂਲ ਦੇ ੬੦ ਅਧਿਆਪਕਾਂ ਨੇ ਭਾਗ ਲਿਆ ਜਿਹਨਾਂ ਲਈ ਇਹ ਬਹੁਤ ਲਾਹੇਵੰਦ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply