Sunday, October 11, 2026

ਰਾਸ਼ਟਰੀ ਭਾਸ਼ਾ ਹਿੰਦੀ ਦਾ ਸਤਿਕਾਰ ਕਰਨਾ ਹਰੇਕ ਨਾਗਰਿਕ ਦਾ ਫਰਜ਼ – ਪ੍ਰਿੰਸੀਪਲ ਜੋਸ਼ੀ

PPN1409201504
ਪੱਟੀ 14 ਸਤੰਬਰ (ਅਵਤਾਰ ਸਿੰਘ ਢਿਲੋਂ) – ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:)ਤਰਨ ਤਾਰਨ ਪਰਮਜੀਤ ਸਿੰਘ ਅਤੇ ਜਿਲ੍ਹਾ ਸਾਇੰਸ ਸੁਪਰਵਾਇਜ਼ਰ ਤੇਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਸਕੂਲ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ (ਪੀ.ਈ.ਐਸ-1) ਦੀ ਅਗਵਾਈ ਹੇਠ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਜਿਸ ਵਿਚ ਸਕੂਲ ਅਧਿਆਪਕਾ ਚੰਚਲ ਸ਼ਰਮਾ ਹਿੰਦੀ ਮਿਸਟ੍ਰੈਸ ਵਲੋਂ ਸਵੇਰ ਦੀ ਸਭਾ ਵਿਚ ਸਕੂਲ ਵਿਦਿਆਰਥਣਾਂ ਨੂੰ ਰਾਸਂਟਰੀ ਭਾਸਾ ਹਿੰਦੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਤੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਦੂਜੀਆਂ ਭਾਸ਼ਾਵਾਂ ਵਾਂਗ ਆਪਣੀ ਰਾਸ਼ਟਰੀ ਭਾਸਾ ਹਿੰਦੀ ਨੂੰ ਵੀ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ।ਇਸ ਮੋਕੇ 6ਵੀ ਤੋਂ 10ਵੀ ਜਮਾਤ ਤੱਕ ਦੀਆਂ ਵਿਦਿਆਰਥਣਾਂ ਦੇ ਲਿਖਾਈ, ਸੁਲੇਖ, ਕਵਿਤਾ, ਉਚਾਰਣ, ਭਾਸ਼ਣ, ਸਲੋਗਨ, ਹਿੰਦੀ ਦੇਸ਼ ਭਗਤੀ ਗੀਤ ਆਦਿ ਮੁਕਾਬਲੇ ਕਰਵਾਏ ਗਏ ਜਿਸ ਵਿਚ ਜੇਤ੍ਵ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਜੋਸ਼ੀ ਅਤੇ ਸਕੂਲ ਸਟਾਫ ਵਲੋਂ ਇਨਾਮ ਦੇ ਕੇ ਹੋਸ਼ਲਾ ਅਫਜਾਈ ਕੀਤੀ ਗਈ।ਇਸ ਮੋਕੇ ਸਕੂਲ ਵਿਦਿਆਰਥਣਾਂ ਦਾ ਕੁਇਜ਼ ਅਤੇ ਹੋਰ ਮੁਕਾਬਲਿਆਂ ਵਿਚ ਵਿਦਿਆਰਥੀ ਉਤਸਾਹ ਵੇਖਣ ਵਾਲਾ ਸੀ।ਪ੍ਰਿੰਸੀਪਲ ਜੋਸ਼ੀ ਨੇ ਸਕੂਲ ਅਧਿਆਪਕਾ ਚੰਚਲ ਸ਼ਰਮਾ ਹਿੰਦੀ ਮਿਸਟ੍ਰੈਸ ਦਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਿਆ ਦੇ ਮਿਆਰ ਨੁੰ ਉਚੱਾ ਚੁੱਕਣ ਲਈ ਕੀਤੇ ਜਾ ਰਹੇ ਕਾਰਜ਼ ਦੀ ਸਲਾਂਘਾ ਕੀਤੀ ।ਇਸ ਮੋਕੇ ਰਵੀ ਪ੍ਰਕਾਸ ਸ਼ਰਮਾ ਸਮੇਤ ਸਮੂਹ ਸਕੂਲ ਸਟਾਫ ਹਾਜ਼ਿਰ ਸਨ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply