Monday, February 2, 2026

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵਲੋਂ ਉਤਰੀ ਹਲਕੇ ਦੀਆਂ ਪੰਚਾਇਤ ਪ੍ਰ੍ਰਧਾਨਾਂ ਦੀਆਂ ਨਿਯੁੱਕਤੀਆਂ ਦੀ ਮੁਹਿੰਮ ਸ਼ੁਰੂ

PPN1409201512
ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵਲੋਂ ਅੰਮ੍ਰਿਤਸਰ ਦਫਤਰ ਵਿਖੇ ਜਿਲ੍ਹਾ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਦੀ ਅਗਵਾਈ ਵਿੱਚ ਉਤਰੀ ਹਲਕੇ ਦੇ ਅਧੀਨ ਆਉਂਦੀਆਂ ਚਾਰ ਪੰਚਾਇਤਾਂ ਦੇ ਸਰਪੰਚਾਂ ਸੁਖਦੇਵ ਸਿੰਘ ਹਣੇਰੀਆਂ ਸਰਪੰਚ ਏਕ ਰੂਪ ਐੇਵਨਿਊ, ਕਮਲ ਕੁਮਾਰ ਬੰਗਾਲੀ ਸਰਪੰਚ ਰਾਮ ਨਗਰ ਕਲੌਨੀ, ਪਵਨ ਕੁਮਾਰ ਹੈਪੀ ਸਰਪੰਚ ਦਆਨੰਦ ਨਗਰ, ਮੈਡਮ ਰਾਜ ਬਾਬਾ ਦੀਪ ਸਿੰਘ ਕਲੌਨੀ ਅਤੇ ਪੰਚਾਇਤਾਂ ਦੀਆਂ ਬੀਬੀਆਂ ਨੂੰ ਇਸਤਰੀ ਵਿੰਗ ਨਾਲ ਜੋੜਨ ਲਈ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿੱਚ ਬੀਬੀ ਰਾਜਵਿੰਦਰ ਕੌਰ ਰਾਜ ਨੇ ਚਾਰ ਪੰਚਾਇਤਾਂ ਦੇ ਸਰਪੰਚਾਂ ਨਾਲ ਮੀਟਿੰਗ ਕਰਕੇ ਪਾਰਟੀ ਦੀ ਮਜਬੂਤੀ ਲਈ ਚਲਾਈ ਗਈ ਮੁਹਿੰਮ ਤਹਿਤ ਸਾਰੀਆਂ ਪੰਚਾਇਤਾਂ ਵਿੱਚ ਬੀਬੀਆਂ ਦਾ ਜੱਥਾ ਤਿਆਰ ਕਰਨ ਸਬੰਧੀ ਮੀਟਿੰਗ ਕੀਤੀ।ਇਸ ਮੌਕੇ ਬੀਬੀ ਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵਿੱਚ ਪੰਚਾਇਤਾਂ ਵਿੱਚ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ।ਇਸ ਮੌਕੇ ਗੁਰਭੇਜ ਸਿੰਘ ਸੰਧੂ, ਰਣਜੀਤ ਕੋਰ, ਲਖਵਿੰਦਰ ਕੋਰ, ਆਰਤੀ, ਕੁਲਵਿੰਦਰ ਕੋਰ, ਜਸਬੀਰ ਕੋਰ, ਮਨਜੀਤ ਕੋਰ, ਗੁਰਵਿੰਦਰ ਕੋਰ, ਕੁਲਦੀਪ ਕੋਰ, ਗੁਰਮੀਤ ਸਿੰਘ ਅੋਲਖ ਆਦਿ ਹਾਜਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply