Friday, July 3, 2026

ਪਿੰਡ ਸੁਲਤਾਨਵਿੰਡ ਦੇ ਵਿਕਾਸ ਕਾਰਜ਼ਾਂ ਲਈ ਸੁਖਬੀਰ ਤੇ ਮਜੀਠੀਆ ਦਾ ਕੀਤਾ ਧੰਨਵਾਦ

PPN1409201513

ਅੰਮ੍ਰਿਤਸਰ, 14 (ਜਗਦੀਪ ਸਿੰਘ ਸੱਗੂ) – ਪੰਜਾਬ ਵਿੱਚ ਆਈਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਏ ਪਿੰਡ ਸੁਲਤਾਨਵਿੰਡ ਦੀ ਆਉਣ ਵਾਲੇ 21 ਮਹੀਨਿਆਂ ਵਿੱਚ ਕਾਇਆਂ ਕਲਪ ਕਰ ਦਿੱਤੀ ਜਾਵੇਗੀ।ਇਹ ਵਿਚਾਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਨੇ ਪਿੰਡ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਦੌਰਾਨ ਪ੍ਰਗਟ ਕੀਤੇ।ਉਨਾਂ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਜੋ 203 ਕਰੋੜ ਦੇ ਵਿਕਾਸ ਕਾਰਜ਼ਾਂ ਦਾ ਸ਼ੁਭ ਅਰੰਭ ਕੀਤਾ ਹੈ, ਉਸ ਨਾਲ ਸੁਲਤਾਨਵਿੰਡ ਪਿੰਡ ਅਤੇ ਇਸ ਦੇ ਨਾਲ ਲੱਗਦੀਆਂ ਅਬਾਦੀਆਂ ਕੋਟ ਮਿਤ ਸਿੰਘ, ਖਾਲਸਾ ਨਗਰ, ਦੋਬੁਰਜੀ, ਬਾਬਾ ਬੁੱਢਾ ਜੀ ਨਗਰ, ਡਾਇਮੰਡ ਸਿਟੀ, ਭਾਈ ਮੰਝ ਸਾਹਿਬ ਰੋਡ ਆਦਿ ਵਿੱਚ ਸੀਵਰੇਜ, ਸੜਕਾਂ, ਐਲ.ਈ.ਡੀ ਲਾਈਟਾਂ ਲਗਾਈਆਂ ਜਾਣਗੀਆਂ ਅਤੇ 10 ਸਾਲ ਤੱਕ ਇੰਨਾਂ ਦਾ ਰੱਖ ਰਖਾਵ ਵੀ ਕੰਪਨੀ ਵਲੋਂ ਕੀਤਾ ਜਾਵੇਗਾ।ਇਸ ਮੀਟਿੰਗ ਦੌਰਾਨ ਨਵਦੀਪ ਸਿੰਘ ਗੋਲਡੀ ਤੋਂ ਇਲਾਵਾ ਲ਼ੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੋਬੁਰਜੀ, ਮਹਾਂਬੀਰ ਸਿੰਘ ਸੁਲਤਾਨਵਿੰਡ, ਅਨਵਰ ਮਸੀਹ ਮੈਂਬਰ ਐਸ.ਐਸ. ਬੋਰਡ, ਕੌਂਸਲਰ ਭੁਪਿੰਦਰ ਸਿੰਘ ਰਾਹੀ, ਮੁਖਤਾਰ ਸਿੰਘ ਖਾਲਸਾ, ਨੰਬਰਦਾਰ ਇੰਦਰਜੀਤ ਸਿੰਘ ਆਦਿ ਨੇ ਸੁਲਤਾਨਵਿੰਡ ਵਾਸੀਆਂ ਦੀ ਬਾਂਹ ਫੜਣ ‘ਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਕੈਬਿਨੇਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਇੰਦਰਜੀਤ ਸਿੰਘ,  ਬਾਬਾ ਰਸਾਲ ਸਿੰਘ, ਕੁਲਦੀਪ ਸਿੰਘ ਕੀਪਾ ਆਦਿ ਵੀ ਮੌਜੂਦ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply