ਅਲਗੋ ਕੋਠੀ, 16 ਸਤੰਬਰ (ਹਰਦਿਆਲ ਸਿੰਘ ਭੈਣੀ / ਕੁਲਵਿੰਦਰ ਸਿੰਘ ਕੰਬੋਕੇ)- ਅੱਡਾ ਅਲਗੋ ਕੋਠੀ ਤੋਂ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਸ: ਬਚਿੱਤਰ ਸਿੰਘ ਬਿੱਟੂ ਚੂੰਘ ਅਤੇ ਵਾਈਸ ਚੇਅਰਮੈਨ ਭਾਰਤ ਭੂਸ਼ਨ ਲਾਡੂ ਦੀ ਚੇਅਰਮੈਨ ਦੀ ਤਾਜਪੋਸ਼ੀ ਵਿੱਚ ਸ਼ਮੂਲੀਅਤ ਕਰਨ ਲਈ ਅੱਡਾ ਅਲਗੋ ਕੋਠੀ ਤੋਂ ਚੇਅਰਮੈਨ ਜਰਨੈਲ ਸਿੰਘ, ਸਰਪੰਚ ਮੇਜਰ ਸਿੰਘ ਅਲਗੋ ਕੋਠੀ ਦੀ ਅਗਵਾਈ ਹੇਠ ਕਾਫਲਾ ਭਿਖੀਵਿੰਡ ਪੁੱਜਾ।ਇਸ ਸਮੇਂ ਚੇਅਰਮੈਨ ਜਰਨੈਲ ਸਿੰਘ, ਸਰਪੰਚ ਮੇਜਰ ਸਿੰਘ ਅਲਗੋ ਕੋਠੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸz: ਬਚਿੱਤਰ ਸਿੰਘ ਬਿੱਟੂ ਚੂੰਘ ਨੂੰ ਚੇਅਰਮੈਨ ਅਤੇ ਭਾਰਤ ਭੂਸ਼ਨ ਲਾਡੂ ਨੂੰ ਵਾਈਸ ਚੇਅਰਮੈਨ ਬਨਾਉਣ ‘ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਨਾਂ ਦੀ ਤਾਜਪੋਸ਼ੀ ਇੱਕ ਵੱਡੇ ਵਿੱਚ ਇਕੱਠ ਕੀਤੀ ਗਈ ਹੈ, ਜਿਸ ਤੋਂ ਵਿਰੋਧੀਆਂ ਨੂੰ ਪਤਾ ਲੱਗ ਗਿਆ ਹੈ ਕਿ ਆਉਣ ਵਾਲੀ ਸਰਕਾਰ ਵੀ ਅਕਾਲੀ ਦਲ ਦੀ ਬਣੇਗੀ।ਇਸ ਸਮੇਂ ਨਰਿੰਦਰ ਸਿੰਘ ਕਲਸੀਆਂ ਸਰਪੰਚ, ਅਮਰਜੀਤ ਸਿੰਘ ਚੇਅਰਮੈਨ ਕਲਸੀਆਂ, ਬੋਹੜ ਸਿੰਘ, ਨਰਿੰਦਰ ਸਿੰਘ ਰਾੜੀਆ, ਹਰਭਜਨ ਸਿੰਘ ਰਾੜੀਆ, ਕਰਮ ਸਿੰਘ ਅਲਗੋ ਕੋਠੀ, ਗੁਰਬੀਰ ਸਿੰਘ, ਰਾਜਬੀਰ ਸਿੰਘ, ਗੁਰਚਰਨ ਸਿੰਘ, ਦਲਬੀਰ ਸਿੰਘ, ਸਤਨਾਮ ਸਿੰਘ, ਗੁਰਭੇਜ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …