ਸੜਕਾਂ ਦੇ ਮੰਦੇ ਹਾਲ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਐਸ. ਡੀ. ਐਮ ਰਾਹੀਂ ਦਿੱਤਾ ਮੰਗ ਪੱਤਰ
ਸਮਰਾਲਾ, 17 ਸਤੰਬਰ (ਪ. ਪ) – ਸਮਰਾਲਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਮਰਾਲਾ ਹਲਕਾ ਵਿੱਚ ਮੇਨ ਅਤੇ ਲਿੰਕ ਸੜਕਾਂ ਦੀ ਮਾੜੀ ਹਾਲਤ ਦੇ ਸਬੰਧ ਵਿੱਚ ਸਥਾਨਕ ਐਸ. ਡੀ. ਐਮ. ਦਫਤਰ ਸਾਹਮਣੇ ਰੋਸ ਮੁਜਾਹਰਾ ਕੀਤਾ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜੱਸਾ ਸਿੰਘ ਗੱਲਵੱਡੀ ਸੀਨੀਅਰ ਅਕਾਲੀ ਆਗੂ ਨੇ ਦੱਸਿਆ ਕਿ ਅੱਜ ਇਹ ਰੋਸ ਮੁਜਾਹਰਾ ਜਥੇਦਾਰ ਸਰਬਜੀਤ ਸਿੰਘ ਖੱਟਰਾਂ ਦੀ ਰਹਿਨੁਮਾਈ ਹੇਠ ਦਿੱਤਾ ਗਿਆ। ਅੱਜ ਦਾ ਇਹ ਰੋਸ ਮੁਜਾਹਰਾ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਜਾਗਰੂਕ ਕਰਨ ਲੲਂੀ ਕੀਤਾ ਗਿਆ। ਸਬ ਡਵੀਜਨ ਸਮਰਾਲਾ ਵਿੱਚੋਂ ਲੰਘਦੇ ਕੌਮੀ ਰਾਜ ਮਾਰਗ-95 ਚੰਡੀਗੜ੍ਹ ਲੁਧਿਆਣਾ ਅਤੇ ਖੰਨਾ- -ਮਾਛੀਵਾੜਾ- ਨਵਾਂ ਸ਼ਹਿਰ ਮਾਰਗ, ਲਿੰਕ ਸੜਕਾਂ, ਸਮਰਾਲਾ-ਬੀਜਾ ਰੋਡ, ਖਮਾਣੋਂ- ਖੰਨਾ ਰੋਡ ਸਮੇਤ ਸਮਰਾਲਾ ਸਬ ਡਵੀਜਨ ਦੀਆਂ ਲਗਭਗ ਸਾਰੀਆਂ ਹੀ ਲਿੰਕ ਸੜਕਾਂ ਜਿਹੜੀਆਂ ਕਿ ਥਾਂ ਥਾਂ ਤੋਂ ਟੁੱਟੀਆਂ ਪਈਆਂ ਹਨ, ਡੂੰਘੇ – ਡੂੰਘੇ ਟੋਏ ਪਏ ਹੋਏ ਹਨ। ਕਈ ਪਿੰਡਾਂ ਵਿੱਚ ਸੜਕਾਂ ਨਾ ਮਾਤਰ ਹੀ ਬਣੀਆਂ ਹੋਈਆਂ ਹਨ, ਲੋਕਾਂ ਨੇ ਆਪਣੇ ਤੌਰ ਕੁਝ ਸੜਕਾਂ ਤੇ ਮਿੱਟੀ ਵਗੈਰਾ ਪਾ ਕੇ ਲੰਘਣ ਲਈ ਰਸਤੇ ਬਣਾਏ ਹਨ। ਇਸ ਸਬ ਡਵੀਜਨ ਵਿੱਚ ਪਿਛਲੇ ਕਈ ਵਰਿਆਂ ਤੋਂ ਸੜਕਾਂ ਟੁੱਟੀਆਂ ਪਈਆਂ ਹਨ, ਜਿਨ੍ਹਾਂ ਬਾਰੇ ਸਥਾਨਕ ਕਾਂਗਰਸੀ ਵਿਧਾਇਕ, ਅਕਾਲੀਆਂ ਹਲਕਾ ਇੰਚਾਰਜ, ਸਥਾਨਕ ਪ੍ਰਸਾਸ਼ਨਕ ਅਧਿਕਾਰੀਆਂ ਨੂੰ ਅਨੇਕਾਂ ਵਾਰ ਇਨ੍ਹਾਂ ਸੜਕਾਂ ਟੁੱਟੀਆਂ ਸੜਕਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਸਕੀ।
ਇਸ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਜਥੇਦਾਰ ਕੁਲਵੰਤ ਸਿੰਘ ਬਾਬਰਪੁਰ ਇੰਚਾਰਜ ਵਿਧਾਨ ਸਭਾ ਹਲਕਾ ਪਾਇਲ ਅਤੇ ਡਾ. ਮਹਾਂ ਸਿੰਘ ਭੁਮੱਦੀ ਸਰਕਲ ਪ੍ਰਧਾਨ ਖੰਨਾ ਨੇ ਕਿਹਾ ਕਿ ਮੌਜੂਦਾ ਸਰਕਾਰ ਅਤੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨੂੰ 20 ਅਕਤੂਬਰ ਤੱਕ ਅਮਲ ਵਿੱਚ ਨਾ ਲਿਆਂਦਾ ਗਿਆ ਤਾਂ ਸਮੁੱਚੀ ਜਥੇਬੰਦੀ ਵੱਲੋਂ ਅਗਲੀ ਨੀਤੀ ਤਿਆਰ ਕਰਕੇ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਜੀ. ਟੀ. ਰੋਡ ਨੂੰ ਜਾਮ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੀ ਸਾਰੀ ਜਿੰਮੇਵਾਰੀ ਸਥਾਨਕ ਪ੍ਰਸਾਸ਼ਨ ਅਤੇ ਮੌਜੂਦਾ ਸਰਕਾਰ ਦੀ ਹੋਵੇਗੀ। ਇਸ ਰੋਸ ਮੁਜਾਹਰੇ ਉਪਰੰਤ ਪੰਜਾਬ ਦੇ ਰਾਜਪਾਲ ਨੂੰ ਸਮਰਾਲਾ ਹਲਕਾ ਦੀਆਂ ਸੜਕਾਂ ਨੂੰ ਬਣਾਉਣ ਅਤੇ ਹੋਰ ਮੰਗਾਂ ਸਬੰਧੀ ਸਥਾਨਕ ਐਸ. ਡੀ. ਐਮ. ਰਾਹੀਂ ਮੰਗ ਪੱਤਰ ਦਿੱਤਾ ਗਿਆ।ਐਸ. ਡੀ. ਐਮ. ਸਮਰਾਲਾ ਵਲੋਂ ਇਹ ਮੰਗ ਪੱਤਰ ਸਵੀਕਾਰ ਕਰਕੇ ਰਾਜਪਾਲ ਨੂੰ ਭੇਜਣ ਦਾ ਵਿਸ਼ਵਾਸ਼ ਦਿਵਾਇਆ।ਇਸ ਰੋਸ ਮੁਜਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਮਾਨ ਸੀਨੀ: ਮੀਤ ਪ੍ਰਧਾਨ, ਰਾਜਿੰਦਰ ਸਿੰਘ ਮਾਦਪੁਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਬੌਂਦਲੀ, ਜਤਿੰਦਰ ਸਿੰਘ ਕੰਗ, ਭੁਪਿੰਦਰ ਸਿੰਘ, ਚੰਦ ਸਿੰਘ, ਰਣਜੋਧ ਸਿੰਘ ਕਟਾਣੀ ਕਲਾਂ, ਦਰਸ਼ਨ ਸਿੰਘ, ਮੇਜਰ ਸਿੰਘ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ, ਕੁਲਵਿੰਦਰ ਸਿੰਘ, ਹਰਸਿਮਰਨ ਸਿੰਘ, ਭੁਪਿੰਦਰ ਸਿੰਘ ਪਪੜੌਦੀ, ਤੇਜਿੰਦਰ ਸਿੰਘ, ਦਲਬਾਰਾ ਸਿੰਘ ਘੁਲਾਲ ਆਦਿ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਸੈਂਕੜੇ ਵਰਕਰਾਂ ਨੇ ਭਾਗ ਲਿਆ।
Punjab Post Daily Online Newspaper & Print Media
