Friday, March 13, 2026

ਮਾ. ਮੇਘ ਦਾਸ ਜਵੰਦਾ ਦੇ ਬਾਲ ਕਾਵਿ ਸੰਗ੍ਰਹਿ ‘ਅੰਬਰ ਦੇ ਤਾਰੇ’ ਤੇ ਵਿਚਾਰ ਚਰਚਾ 20 ਸਤੰਬਰ ਨੂੰ

PPN1709201523

ਸਮਰਾਲਾ, 17 ਸਤੰਬਰ (ਪ. ਪ) – ਪੰਜਾਬੀ ਸਾਹਿਤ ਸਭਾ (ਰਜਿ: ) ਦੇ ਮੀਤ ਪ੍ਰਧਾਨ ਮਾਸਟਰ ਮੇਘ ਦਾਸ ਜਵੰਦਾ ਦਾ ਪਲੇਠਾ ਕਾਵਿ ਸੰਗ੍ਰਹਿ ‘ਅੰਬਰ ਦੇ ਤਾਰੇ’ ਜੋ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ ਸੀ, ਤੇ ਵਿਚਾਰ ਚਰਚਾ ਸਭਾ ਦੀ ਮਾਸਿਕ ਮੀਟਿੰਗ ਦੌਰਾਨ 20 ਸਤੰਬਰ ਦਿਨ ਐਤਵਾਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਅਤੇ ਖਜਾਨਚੀ ਸੰਦੀਪ ਤਿਵਾੜੀ ਨੇ ਦੱਸਿਆ ਕਿ ਇਸ ਵਿਚਾਰ ਚਰਚਾ ਵਿੱਚ ਪ੍ਰਸਿੱਧ ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ (ਡਾ.) ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹਨ। ‘ਅੰਬਰ ਦੇ ਤਾਰੇ’ ਪੁਸਤਕ ਨਾਲ ਜਾਣ ਪ੍ਰਛਾਣ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਰਵਾਉਣਗੇ ਅਤੇ ਇਸ ਪੁਸਤਕ ਤੇ ਪਰਚਾ ਉੱਘੇ ਬਾਲ ਸਾਹਿਤ ਲੇਖਕ ਮਹਿੰਦਰ ਮਾਨੂੰਪੁਰੀ ਅਤੇ ਪ੍ਰਸਿੱਧ ਕਹਾਣੀਕਾਰ ਸੁਖਜੀਤ ਮਾਛੀਵਾੜਾ ਪੜ੍ਹਨਗੇ।
ਇਸ ਤੋਂ ਇਲਾਵਾ ਇਸ ਵਿਚਾਰ ਚਰਚਾ ਵਿੱਚ ਭਾਗ ਲੈਣ ਲਈ ਬਲਵਿੰਦਰ ਗਰੇਵਾਲ, ਮੁਖਤਿਆਰ ਸਿੰਘ ਕਹਾਣੀਕਾਰ, ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਹਰਬੰਸ ਪੰਧੇਰ, ਬਾਬੂ ਸਿੰਘ ਚੌਹਾਨ, ਲਾਭ ਸਿੰਘ ਬੇਗੋਵਾਲ, ਅਮਰ ਆਫਤਾਬ, ਸਿਰਮਜੀਤ ਸਿੰਘ ਆਦਿ ਤੋ ਇਲਵਾ ਹੋਰ ਵੀ ਬੁੱਧੀਜੀਵੀ ਪੁੱਜ ਰਹੇ ਹਨ। ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਇਸ ਪੁਸਤਕ ਦੀਆਂ ਕੁਝ ਕਵਿਤਾਵਾਂ ਨੂੰ ਗਾ ਕੇ ਆਪਣੇ ਅੰਦਾਜ ਰਾਹੀਂ ਪੇਸ਼ ਕਰਨਗੇ। ਇਸ ਪੁਸਤਕ ਤੇ ਵਿਚਾਰ ਚਰਚਾ ਤੋਂ ਬਾਅਦ ਮਾਸਟਰ ਮੇਘ ਦਾਸ ਜਵੰਦਾ ਦੀ ਦੂਸਰੀ ਬਾਲ ਪੁਸਤਕ ‘ਚਾਵਾਂ ਨਾਲ ਸਕੂਲੇ ਜਾਈਏ’ ਵੀ ਲੋਕ ਅਰਪਣ ਕੀਤੀ ਜਾਵੇਗੀ। ਇਸ ਵਿਚਾਰ ਚਰਚਾ ਵਿੱਚ ਭਾਗ ਲੈਣ ਪਹੁੰਚੇ ਕਵੀ ਆਪਣੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕਰਨਗੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply