ਅੰਮ੍ਰਿਤਸਰ, 18 ਸਤੰਬਰ (ਗੁਰਚਰਨ ਸਿੰਘ) – ਨੀਮ ਫ਼ੌਜੀ ਬਲਾਂ ਅਤੇ ਸੈਨਾ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਮੈਡੀਕਲ ਫਿੱਟ ਨੌਜਵਾਨਾਂ ਦੇ ਮਿਤੀ 4 ਅਤੇ 18 ਅਕਤੂਬਰ ਨੂੰ ਹੋ ਰਹੇ ਲਿਖਤੀ ਟੈਸਟ ਦੀ ਤਿਆਰੀ ਵਾਸਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਅਦਾਰੇ ਸੀ-ਪਾਈਟ ਕੈਂਪ, ਆਈ. ਟੀ. ਆਈ ਰਣੀਕੇ (ਅੰਮ੍ਰਿਤਸਰ) ਵਿਖੇ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਹੋ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਕੈਂਪ ਅਧਿਕਾਰੀ ਮੇਜਰ (ਸੇਵਾਮੁਕਤ) ਦਲਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਹੋਰ ਮੈਡੀਕਲ ਫਿੱਟ ਨੌਜਵਾਨ ਜਲਦ ਤੋਂ ਜਲਦ ਪਾਈਟ ਕੈਂਪ, ਆਈ. ਟੀ ਆਈ ਰਣੀਕੇ (ਅੰਮ੍ਰਿਤਸਰ) ਵਿਖੇ ਰਿਪੋਰਟ ਕਰਕੇ ਇਸ ਕੋਚਿੰਗ ਦਾ ਫਾਇਦਾ ਉਠਾਉਣ। ਉਨ੍ਹਾਂ ਦੱਸਿਆ ਕਿ ਸੀ-ਪਾਈਟ ਕੈਂਪ ਰਣੀਕੇ ਵਿਖੇ ਨੌਜਵਾਨਾਂ ਨੂੰ ਲਿਖਤੀ ਪੇਪਰ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਤੋਂ ਇਲਾਵਾ ਖਾਣੇ ਅਤੇ ਰਿਹਾਇਸ਼ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਆਪਣੇ ਨਾਲ ਦੋ ਪਾਸਪੋਰਟ ਸਾਈਜ਼ ਫੋਟੋਆਂ, ਦਸਵੀਂ ਅਤੇ ਰਿਹਾਇਸ਼ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media