ਸੰਦੌੜ, 24 ਸਤੰਬਰ (ਹਰਮਿੰਦਰ ਸਿੰਘ ਭੱਟ) – ਸਿਰਸੇ ਵਾਲੇ ਨੂੰ ਦਸਵੇਂ ਗੁਰੂ ਕਲਗੀਧਰ ਦਸਮੇਸ਼ ਪਿਤਾ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਜਥੇਦਾਰਾਂ ਨੇ ਉਸ ਨੂੰ ਮਾਫ਼ ਕਰ ਦੇਣ ਦਾ ਐਲਾਨ ਕੀਤਾ ਹੈ। ਇਸ ਮਾਮਲੇ ‘ਚ ਤਖ਼ਤਾਂ ਦੇ ਜਥੇਦਾਰਾਂ ਦਾ ਪੰਥ ਵਿਰੋਧੀ ਵਤੀਰੇ ਦਾ ਸਖ਼ਤ ਵਿਰੋਧ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਹ ਹੁਕਮ ਅਸਲ ਵਿਚ ਬਾਦਲ ਪਰਿਵਾਰ, ਆਰ.ਐਸ.ਐਸ. ਅਤੇ ਭਾਰਤੀ ਏਜੰਸੀਆਂ ਨੇ ਖਾਲਸਾ ਪੰਥ ਦੀ ਹੇਠੀ ਕਰਨ ਲਈ ਕਰਵਾਇਆ ਹੈ। ਭਾਈ ਗੋਪਾਲਾ ਨੇ ਕਿਹਾ ਕਿ ਜਥੇਦਾਰਾਂ ਦੇ ਅੱਜ ਦੇ ਫੈਂਸਲੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ, ਸ਼ਾਨ ਅਤੇ ਸੰਕਲਪ ਨੂੰ ਕੋਈ ਫ਼ਰਕ ਨਹੀ ਪਿਆ, ਸਗੋਂ ਇਹਨਾਂ ਲੋਕਾਂ ਦਾ ਨੀਵਾਂਪਣ ਜਰੂਰ ਪ੍ਰਤੱਖ ਹੋ ਗਿਆ ਹੈ । ਸ੍ਰੀ ਅਕਾਲ ਤਖਤ ਸਾਹਿਬ ਬੁਲੰਦ ਸੀ ਤੇ ਬੁਲੰਦ ਰਹੇਗਾ।ਪਰ ਇਸ ਅਦੁੱਤੀ ਸੰਸਥਾ ਦੀ ਮੋਹਰ ਦੀ ਦੁਰਵਰਤੋਂ ਕਰਨ ਵਾਲਿਆਂ ਦਾ ਨਾਂ ਇਤਿਹਾਸ ਵਿਚ ਕਲੰਕਤ ਅੱਖਰਾਂ ਵਿਚ ਦਰਜ਼ ਹੋ ਜਾਵੇਗਾ।ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਅਜੇ ਇਹ ਕੇਸ ਹਾਈਕੋਰਟ ਵਿਚ ਚੱਲ ਰਿਹਾ ਹੈ। ਜੇ ਅਦਾਲਤ ਵਿਚੋਂ ਸਿਰਸੇ ਵਾਲੇ ਨੂੰ ਸਜ਼ਾ ਹੋ ਗਈ ਤਾਂ ਇੰਨਾਂ ਜਥੇਦਾਰਾਂ ਦੇ ਪੱਲੇ ਕੀ ਰਹਿ ਜਾਊ? ਇਸੇ ਤਰਾਂ ਇੱਕ ਹੋਰ ਅਖੌਤੀ ਸਾਧ ਧਨਵੰਤ ਸਿਘ ਨੂੰ ਜਥੇਦਰਾਂ ਨੇ ਮਾਫ਼ ਕੀਤਾ ਸੀ, ਪਰ ਅਦਾਲਤ ਨੇ ਉਸ ਨੂੰ ਸਜ਼ਾ ਦੇ ਦਿਤੀ ਸੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media