Wednesday, October 7, 2026

ਕੰਨਾਂ ਤੋਂ ਘੱਟ ਸੁਣਦੇ ਵਿਅਕਤੀ ਦੀ ਰੇਲਗੱਡੀ ਥੱਲੇ ਆਉਣ ਨਾਲ ਮੌਤ

PPN3009201521ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਬੀਤੀ ਰਾਤ 10 ਵਜੇ ਕਰੀਬ ਖੇਮਕਰਨ ਤੋ ਅਮ੍ਰਿੰਤਸਰ ਜਾ ਰਹੀ ਡੀ ਐਮ ਯੂ ਰੇਲਗੱਡੀ ਥੱਲੇ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਭਰਾ ਭਜਨ ਸਿੰਘ ਕੌਸਲਰ ਵਾਰਡ ਨੰ 1 ਪੱਟੀ ਨੇ ਦੱਸਿਆ ਕਿ ਸਾਨੂੰ ਸਵੇਰ ਵੇਲੇ ਪਤਾ ਲੱਗਾ ਕਿ ਮੇਰਾ ਭਰਾ ਸੁਰਜੀਤ ਸਿੰਘ (48) ਸਾਲ ਰੇਲਗੱਡੀ ਹੇਠ ਆ ਗਿਆ ਹੈ ਅਸੀ ਤਰੁੰਤ ਰੇਲਵੇ ਟਰੈਕ ਤੇ ਪੁਹੰਚੇ, ਜਿੱਥੇ ਮੇਰਾ ਭਰਾ ਰੇਲਗੱਡੀ ਨਾਲ ਟਕਰਾ ਜਾਣ ਕਾਰਨ ਕੱਟਿਆ ਪਿਆ ਸੀ। ਮ੍ਰਿਤਕ ਦੇ ਭਰਾ ਭਜਨ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਦੇ ਕੰਨਾਂ ਵਿਚ ਖਰਾਬੀ ਹੋਣ ਕਰਕੇ ਘੱਟ ਸੁਣਾਈ ਦਿੰਦਾ ਸੀ, ਹੋ ਸਕਦਾ ਹੈ ਉਸ ਨੂੰ ਗੱਡੀ ਦੀ ਅਵਾਜ਼ ਸੁਣਾਈ ਨਾ ਦਿੱਤੀ ਹੋਵੇ ਤੇ ਇਹ ਘਟਨਾ ਵਾਪਰ ਗਈ। ਰੇਲਵੇ ਪੁਲਿਸ ਚੌਕੀ ਪੱਟੀ ਦੇ ਇੰਚਾਰਜ ਰਾਜਬੀਰ ਸਿੰਘ ਨੇ ਦਸਿਆ ਕਿ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਿਸ਼ਾ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿਛੇ 3 ਲੜਕੇ ਤੇ ਵਿਧਵਾ ਛੱਡ ਗਿਆ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply