Sunday, December 22, 2024

ਦਿੱਲੀ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਤਿਆਰੀ

ਲੰਗਰ ਦੀ ਵਿਰਾਸਤ ਨੂੰ ਯੂ.ਐਨ.ਓ. ਤਕ ਲੈ ਜਾਵਾਂਗੇ – ਸਿਰਸਾ

PPN0410201508

ਨਵੀਂ ਦਿੱਲੀ, 4 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਜਾਣਕਾਰੀ ਅੱਜ ਦਿੱਤੀ ਗਈ। ਬਰਤਾਨੀਆ ਦੀ ਸਿੱਖ ਪ੍ਰੈਸ ਐਸੋਸਇਏਸ਼ਨ ਦੀ ਸਾਥੀ ਸੰਸਥਾਂ ਬੇਸਿਕ ਆੱਫ ਸਿੱਖੀ ਦੇ ਸਹਿਯੋਗ ਨਾਲ ਸੰਸਾਰ ਦੇ ਮੁੱਖ ਸ਼ਹਿਰਾਂ ਵਿੱਚ ਲੰਗਰ ਦੀ ਜਰੂਰਤ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਟੀਚੇ ਨਾਲ 5 ਤੋਂ 11 ਅਕਤੂਬਰ ਤਕ ਕੌਮਾਂਤਰੀ ਲੰਗਰ ਹਫਤਾ ਆਯੋਜਿਤ ਕਰਨ ਦਾ ਵੇਰਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦਫ਼ਤਰ ਵਿੱਖੇ ਪੱਤਰਕਾਰਾਂ ਨੂੰ ਦਿੱਤਾ।
ਜੀ.ਕੇ. ਨੇ ਲੰਗਰ ਦੀ ਜ਼ਰੂਰਤ ਨੂੰ ਵੰਡ ਛੱਕਣ ਦੇ ਗੁਰੂ ਸਿਧਾਂਤ ਸੱਦਕਾ ਭੁੱਖ ਨਾਲ ਲੜਨ ਨਾਲ ਵੀ ਜੋੜਿਆ। ਉਨ੍ਹਾਂ ਕਿਹਾ ਕਿ ਸਿੱਖ ਧਰਮ ਬਿਨਾਂ ਕਿਸੇ ਜਾਤ,ਧਰਮ, ਉਮਰ ਤੇ ਅਮੀਰੀ ਗਰੀਬੀ ਦੇ ਵਿੱਤਕਰੇ ਤੋਂ ਉ-ਤੇ ਉਠ ਕੇ ਸਭ ਨੂੰ ਇਕੋ ਜਿਹਾ ਸਮਝਣ ਦੇ ਸਿਧਾਂਤ ਦੀ ਲੰਗਰ ਦੇ ਜਰੀਏ ਪ੍ਰੋੜਤਾ ਕਰਦਾ ਹੈ। ਬੇਸ਼ਕ ਗੁਰੂ ਘਰਾਂ ਵਿੱਚ ਰੋਜ਼ਾਨਾਂ ਲੱਖਾ ਦੀ ਤਦਾਦ ਵਿੱਚ ਸੰਗਤਾਂ ਪੰਗਤ ਵਿੱਚ ਬੈਠ ਕੇ ਲੰਗਰ ਛੱਕਦੀਆਂ ਹਨ ਪਰ ਗੁਰੂ ਸਾਹਿਬ ਦੇ ਨਿਵੇਕਲੇ ਸੰਕਲਪ ਨੂੰ ਦੂਜੇ ਧਰਮਾਂ ਦੇ ਲੋਕਾਂ ਤਕ ਪ੍ਰਚਾਰਨ ਲਈ ਲੰਗਰ ਹਫ਼ਤਾ ਮਨਾਉਣ ਦਾ ਫੈਸਲਾ ਲਿਆ ਗਿਆ ਹੈ।ਦਿੱਲੀ ਕਮੇਟੀ ਵੱਲੋਂ ਕੁੱਦਰਤੀ ਕੁਰੋਪੀ ਦੌਰਾਨ ਉ-ਤਰਾਖੰਡ, ਜੰਮੂ ਤੇ ਕਸ਼ਮੀਰ, ਨੇਪਾਲ ਅਤੇ ਦਿੱਲੀ ਦੇ ਯਮੁਨਾ ਪੁਸਤੇ ਦੇ ਇਲਾਕਿਆਂ ਵਿੱਚ ਕੀਤੀ ਗਈ ਲੰਗਰ ਸੇਵਾ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਦਿੱਲੀ ਦੇ ਇੱਕੋ-ਇਕ ਮੁਜ਼ਾਹਰਾਕਾਰੀਆਂ ਦੀ ਥਾਂ ਜੰਤਰ-ਮੰਤਰ ਤੇ ਰੋਜ਼ਾਨਾਂ ਦੁਪਹਿਰ ਨੂੰ ਬੀਤੇ ਛੇ ਮਹੀਨੀਆਂ ਤੋਂ ਕਮੇਟੀ ਵੱਲੋਂ ਭੇਜੇ ਜਾ ਰਹੇ ਲੰਗਰ ਸੱਦਕਾ ਗੁਰਦੁਆਰਾ ਬੰਗਲਾ ਸਾਹਿਬ ਨੂੰ ਇਨਸਾਫ਼ਪਸੰਦਾ ਲਈ ਲਾਈਫਲਾਈਨ ਵੀ ਦੱਸਿਆ।
ਇਸ ਸੰਬੰਧ ਵਿੱਚ ਜੀ.ਕੇ. ਨੇ ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਵੱਲੋਂ ਦੱਖਣ ਭਾਰਤ ਤੋਂ ਆਏ ਮੁਜ਼ਾਹਰਾਕਾਰੀਆਂ ਵੱਲੋਂ ਕਈ ਦਿਨ ਤਕ ਡੇਰਾ ਜੰਤਰ-ਮੰਤਰ ਤੇ ਲਗਾਉਣ ਪਿੱਛੇ ਗੁਰੂ ਘਰਾਂ ਤੋਂ ਜਾਉਣ ਵਾਲੇ ਲੰਗਰ ਦੀ ਤਾਕਤ ਨੂੰ ਦੱਸਣ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਰੋਜ਼ਾਨਾਂ ਹਜ਼ਾਰਾਂ ਦੀ ਤਾਦਾਤ ਵਿੱਚ ਜਿੱਥੇ ਮੁਜ਼ਾਹਰਾਕਾਰੀ ਸਵੇਰੇ ਤੇ ਰਾਤ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਲੰਗਰ ਛੱਕਦੇ ਹਨ ਉ-ਥੇ ਹੀ ਅੰਮ੍ਰਿਤ ਵੇਲੇ ਇਸ਼ਨਾਨ ਆਦਿਕ ਵੀ ਗੁਰੂ ਘਰ ਵਿੱਚ ਕਰਕੇ ਗੁਰੂ ਦੀ ਬਾਣੀ ਵੀ ਸਰਵਣ ਕਰਦੇ ਹਨ। 1980 ਦੇ ਦਹਾਕੇ ਵਿੱਚ ਸਿੱਖਾਂ ਦੀ ਖਰਾਬ ਹੋਈ ਛਵੀ ਦੇ ਲੰਗਰ ਸੇਵਾ ਨਾਲ ਠੀਕ ਹੋਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਲੰਗਰ ਨੂੰ ਅਲੌਕਿਕ ਸਿੱਖ ਵਿਰਾਸਤ ਦੱਸਦੇ ਹੋਏ ਫਾਈਵ ਸਟਾਰ ਹੋਟਲ ਵਿੱਚ ਅਕਸਰ ਖਾਣਾਂ ਖਾਣ ਵਾਲੇ ਅਮੀਰ ਇਨਸਾਨਾਂ ਵੱਲੋਂ ਵੀ ਪੰਗਤ ਵਿੱਚ ਬੈਠਕੇ ਲੰਗਰ ਛੱਕਣ ਅਤੇ ਛਕਾਉਣ ਵੇਲੇ ਇੱਕ ਆਮ ਸਿੱਖ ਵੱਜੋਂ ਨਿਵੇਕਲਾ ਅਹਿਸਾਸ ਪ੍ਰਾਪਤ ਕਰਨ ਨੂੰ ਵੀ ਗੁਰੂ ਦੀ ਬਖ਼ਸ਼ਿਸ਼ ਦਾ ਪ੍ਰਤੀਕ ਦੱਸਿਆ।
ਗੁਰੂ ਸਾਹਿਬ ਦੇ ਬਖਸੇ ਸਿਧਾਂਤ ਲੰਗਰ ਨੂੰ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਨੂੰ ਵਧਾਈ ਦਾ ਪਾਤਰ ਦੱਸਦੇ ਹੋਏ ਸਿਰਸਾ ਨੇ ਇਸ ਮੁਹਿੰਮ ਨੂੰ ਯੂ.ਐਨ.ਓ. ਤਕ ਪਹੁੰਚਾਉਣ ਦਾ ਐਲਾਨ ਕੀਤਾ। ਸਿਰਸਾ ਨੇ ਕਿਹਾ ਕਿ ਸਿੱਖ ਧਰਮ ਦੇ ਲੰਗਰ ਸਿਧਾਂਤ ਦੀ ਨਕਲ ਕਰਨ ਦੀ ਕੋਸ਼ਿਸ਼ ਕਈ ਲੋਕ ਕਰਦੇ ਹਨ ਪਰ ਸੰਗਤ ਦੇ ਦਸਵੰਧ ਨਾਲ ਗੁਰੂ ਘਰਾਂ ਵਿੱਚ ਲਗਾਤਾਰ ਚਲ ਰਹੇ ਲੰਗਰਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸ ਮੁਹਿੰਮ ਦੌਰਾਨ ਦਿੱਲੀ ਵਿੱਖੇ ਹਸਪਤਾਲ, ਸਲੱਮ ਬਸਤੀਆਂ, ਤਿਹਾੜ ਜੇਲ, ਕਾਰਪੋਰੇਟ ਹਾਊਸ, ਜੰਤਰ-ਮੰਤਰ, ਦਿੱਲੀ ਯੁਨੀਵਰਸਿਟੀ, ਅਨਾਥ ਤੇ ਬ੍ਰਿਧ ਆਸ਼ਰਮਾਂ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਤਕ ਲੰਗਰ ਪਹੁੰਚਾਉਣ ਦੀ ਸਿਰਸਾ ਨੇ ਜਾਣਕਾਰੀ ਦਿੱਤੀ।
ਬੇਸਿਕ ਆੱਫ ਸਿੱਖੀ ਦੀ ਮੈਂਬਰ ਅਵਨੀਤ ਕੌਰ ਨੇ ਆਪਣੀ ਸੰਸਥਾਂ ਦਾ ਨਾਰਾ ”ਹੈਲੋ ਲੰਗਰ-ਗੁੱਡਬਾਇ ਵਰਲਡ ਹੰਗਰ“ ਤੇ ਵਿਸਥਾਰ ਨਾਲ ਚਾਨਣਾ ਪਾਇਆ। ਜੀ.ਕੇ. ਅਤੇ ਸਿਰਸਾ ਵੱਲੋਂ ਵਾਲੰਟਿਅਰਸ ਟੀ-ਸਰਟ ਵੀ ਇਸ ਮੌਕੇ ਜ਼ਾਰੀ ਕੀਤੀ ਗਈ ਜਿਸਦੀ ਸਾਹਮਣੇ ਵਾਲੀ ਸਾਇਡ ਤੇ ਵੱਖ-ਵੱਖ ਧਰਮਾਂ ਦੀ ਧਾਰਮਿਕ ਬਰਾਬਰਤਾ ਨੂੰ ਭੁੱਖ ਨਾਲ ਲੜਨ ਵੱਜੋਂ ਦਰਸ਼ਾਇਆ ਗਿਆ ਹੈ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply