Friday, July 3, 2026

ਕਿੱਸਾ ਪੰਜਾਬ- ਦਿਲਾਂ ਵਿੱਚ ਪੰਜਾਬ ਦੇ ਲਈ ਅਥਾਹ ਪਿਆਰ ਹੈ

PPN1410201502

ਬਠਿੰਡਾ, 14 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ‘ਲਹਿਲਹਾਉਂਦੇ ਹਰੇ-ਭਰੇ ਖੇਤ, ਜ਼ਿੰਦਾਦਿਲ ਨੌਜਵਾਨ, ਇੱਧਰ-ਉੱਧਰ ਦੇ ਰੰਗ ਅਤੇ ‘ਚੜਦੀ ਕਲਾ’ ਵਾਲਾ ਅਹਿਸਾਸ, ਇਨ੍ਹਾਂ ਸੱਭ ਗੱਲਾਂ ਨਾਲ ਲੋਕ ਪੰਜਾਬ ਨੂੰ ਜੋੜਦੇ ਹਨ ਪਰ ਅਫਸੋਸ ਪੰਜਾਬ ਨੂੰ ਇਸ ਤਰ੍ਹਾਂ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਅਨੂ ਬੈਂਸ ਦੇ ਪੁਖਰਾਜ ਪ੍ਰੋਡਕਸ਼ਨ ਹਾਉਸ ਨੂੰ ਸਲਾਮ ਜੋ ਪੰਜਾਬ ਦੀ ਦਿਲ ਨੂੰ ਛੂਣ ਵਾਲੀ ਕਹਾਣੀ ਦੇ ਨਾਲ ਆਪਣੀ ਪਹਿਲੀ ਹੀ ਫਿਲਮ ਦੇ ਨਾਲ ਸਾਹਮਣੇ ਆਇਆ ਹੈ।
16 ਅਕਤੂਬਰ ਨੂੰ ਰਲੀਜ਼ ਹੋ ਰਹੀ ਇਹ ਫਿਲਮ ਨਾ ਸਿਰਫ ਛੇ ਲੋਕਾਂ ਦੀ ਜ਼ਿੰਦਗੀਆਂ, ਉਨ੍ਹਾਂ ਦੀਆਂ ਇੱਛਾਂਵਾਂ, ਸੁਪਨੇ ਅਤੇ ਅਰਮਾਨਾਂ ਉੱਤੇ ਕੇਂਦ੍ਰਿਤ ਕਰਦੀ ਹੈ ਬਲਕਿ ਇਹ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜੋ ਸਮਾਜ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਦੇ ਲਈ ਅਥਾਹ ਪਿਆਰ ਹੈ। ਅਨੂ ਦੱਸਦੀ ਹਨ, ‘ਮੈਂ ਇਹ ਨਹੀ ਕਹਿੰਦੀ ਕਿ ਪੰਜਾਬ ਦੀ ਉਹ ਸਪਿਰਟ ਹੁਣ ਨਹੀ ਰਹੀ। ਪਰ ਸਾਡੇ ਨੌਜਵਾਨ ਇੱਕ ਅਜਿਹੀ ਦਿਸ਼ਾ ਵੱਲ ਚੱਲ ਪਿਆ ਹੈ ਜੋ ਉਨ੍ਹਾਂ ਦੇ ਭਾਵਿੱਖ ਨੂੰ ਖਰਾਬ ਕਰ ਰਹੀ ਹੈ ।ਨਾਲ ਹੀ ਇਹ ਕਹਾਣੀ ਅੱਜ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਲਈ ਉਪਯੁਕਤ ਹੈ।ਪਾਰਟੀ ਡਰੱਗਜ਼ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਆਉਣ ਵਾਲੀ ਪੀੜ੍ਹੀ ਉੱਤੇ ਬੁਰਾ ਪ੍ਰਭਾਵ ਪਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਨੌਜਵਾਨਾਂ ਨੂੰ ਜਗਾਏਗੀ।ਮੇਰਾ ਫ਼ੋਕਸ ਪੰਜਾਬ ਨਹੀ ਬਲਕਿ ਨੌਜਵਾਨ ਪੀੜ੍ਹੀ ਹੈ।
ਸ਼ੁਰੁਆਤ ਦੇ ਲਈ ਤੁਸੀਂ ਹਰਾ-ਭਰਾ ਪੰਜਾਬ ਸ਼ਾਇਦ ਨਾ ਦੇਖੋ। ਫਿਲਮ ਦੀ ਪੂਰੀ ਕਹਾਣੀ ਪੰਜਾਬ ਦੀ ਠੰਡੀ, ਧੁੰਧਲੀ ਅਤੇ ਕੋਹਰੇ ਨਾਲ ਭਰੀ ਸਰਦੀਆਂ ਵਿੱਚ ਬੁਣੀ ਗਈ ਹੈ ਜੋ ਦੇਖਣ ਵਿੱਚ ਸਰਦ ਹੈ ਪਰ ਭਾਵਨਾਵਾਂ ਨੂੰ ਗਰਮ ਕਰ ਸਕਦੀ ਹੈ। ਠੰਡਾ ਮੌਸਮ ਅਤੇ ਗਰਮ ਮੁੱਦੇ ਇੱਕ ਦੂਸਰੇ ਤੋਂ ਅਲੱਗ ਹਨ ਪਰ ਇੱਕ ਬੇਹਤਰੀਨ ਸੁਮੇਲ ਦੀ ਤਰ੍ਹਾਂ ਸਕ੍ਰੀਨ ਉੱਤੇ ਦਿਖਣਗੇ। ਇਸ ਵਿੱਚ ਕੋਈ ਦੋਰਾਇ ਨਹੀ ਕਿ ਨਿਰਦੇਸ਼ਕ ਜਤਿੰਦਰ ਮੌਹਰ ਅਰਥਪੂਰਨ ਸਿਨੇਮਾ ਨੂੰ ਇੱਕ ਨਵੀਂ ਬੁਲੰਦੀ ਤੱਕ ਲੈ ਕੇ ਗਏ ਹਨ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਇੱਕ ਬੇਹਤਰੀਨ ਕਹਾਣੀ ਕੁਝ ਲਾਜਵਾਬ ਅਦਾਕਾਰਾਂ ਦੀ ਅਦਾਕਾਰੀ ਨਾਲ ਮੇਲ ਖਾਏ। ਫਿਲਮ ਦੀ ਟੀਮ ਵਿੱਚ ਪ੍ਰੀਤ ਭੁੱਲਰ (ਅਰਜੁਨ), ਧੀਰਜ ਕੁਮਾਰ (ਹੀਰਾ), ਕੁਲ ਸਿੱਧੂ (ਕਿਸਮਤ), ਜਗਜੀਤ ਸੰਧੂ (ਸਪੀਡ), ਅਮਨ ਧਾਲੀਵਾਲ (ਦੀਪ) ਅਤੇ ਹਰਸ਼ਜੋਤ ਕੌਰ (ਸੁਖਜੀਤ) ਨਜ਼ਰ ਆਉਣਗੇ।
ਫਿਲਮ ਦੀ ਕਹਾਣੀ ਅਤੇ ਡਾਇਲਾਗ ਉਦੇ ਪ੍ਰਤਾਪ ਸਿੰਘ ਨੇ ਲਿਖੇ ਹਨ ਅਤੇ ਸਿਨੇਮੇਟੋਗ੍ਰਾਫ਼ੀ ਸੰਭਾਲੀ ਹੈ ।ਅਪਾਲ ਸਿੰਘ ਨੇ ਜੋ ਕਿ ਦੇਸ਼ ਦੇ ਉੱਚ ਡਾਕੂਮੇੰਟਰੀ ਮੇਕਰ ਵਿੱਚੋਂ ਹਨ।ਸੋਸ਼ਲ ਮੀਡਿਆ ਉੱਤੇ ਫਿਲਮ ਪਹਿਲਾਂ ਹੀ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਇੱਕ ਤਾਂ ਫਿਲਮ ਦੀ ਕਹਾਣੀ ਦੂਸਰਾ ਇਸਦਾ ਬੇਹਤਰੀਨ ਸੰਗੀਤ ਜਿਸ ਵਿੱਚ ਦੋ ਗੀਤ ਗੁਰਦਾਸ ਮਾਨ ਅਤੇ ਨੂਰਾਂ ਭੈਣਾਂ ਦੀ ਅਵਾਜ਼ ਵਿੱਚ ਹਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply