
ਛੇਹਰਟਾ, 16 ਅਕਤੂਬਰ (ਸੁਖਬੀਰ ਖੁਰਮਨੀਆ) – ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਵਰਣ ਸਿੰਘ ਰੰਧਾਵਾ ਤੇ ਸਾਬਕਾ ਸਰਕਲ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਰੰਧਾਵਾ ਨੂੰ ਉਸ ਵੇਲੇ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਗੁਰਬਖਸ਼ ਸਿੰਘ ਰੰਧਾਵਾ (82) ਸੰਖੇਪ ਬਿਮਾਰੀ ਪਿਛੋਂ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਿਵਪੁਰੀ ਨਰਾਇਣਗੜ ਵਿਖੇ ਕਰ ਦਿੱਤਾ ਗਿਆ ਹੈ।ਸਵਰਗਵਾਸੀ ਗੁਰਬਖਸ਼ ਸਿੰਘ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਸਵਰਣ ਸਿੰਘ ਰੰਧਾਵਾ ਵਲੋਂ ਦਿੱਤੀ ਗਈ।ਇਸ ਦੁੱਖ ਦੀ ਘੜੀ ਮੌਕੇ ਕੌਂਸਲਰ ਅਮਨ ਐਰੀ, ਕੌਂਸਲਰ ਅਮਰਬੀਰ ਸੰਧੂ, ਭਾਜਪਾ ਆਗੂ ਸਤੀਸ਼ ਬੱਲੂ, ਭਾਜਪਾ ਆਗੂ ਵਿੱਕੀ ਐਰੀ, ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਸਵਿੰਦਰ ਸਿੱਧੂ, ਤਰਸੇਮ ਸਿੰਘ ਚੰਗਿਆੜਾ, ਸਰਬਜੀਤ ਸਿੰਘ ਸ਼ੱਬਾ, ਚਮਨਦੀਪ ਗੋਲਡੀ, ਪੰਨਾ ਲਾਲ ਭਾਰਦਵਾਜ, ਚੇਤਨ ਰਾਮਪਾਲ, ਪਰਮਜੀਤ ਪੰਮਾ, ਸੁਖਦੇਵ ਸੋਨੀ, ਰਜਿੰਦਰ ਮਲਹੋਤਰਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਮਾਨ, ਜਸਵਿੰਦਰ ਸਿੰਘ ਬਾਵਾ, ਗੁਰਪ੍ਰੀਤ ਸਿੰਘ ਗੋਪੀ, ਮੁਕੁਲ ਵੋਹਰਾ, ਅਵਤਾਰ ਲੰਬ, ਲਖਵਿੰਦਰ ਲੱਕੀ, ਮਨਦੀਪ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਰੰਧਾਵਾ, ਨਿਰਮਲ ਸਿੰਘ ਰੰਧਾਵਾ, ਸੁਖਵੰਤ ਸਿੰਘ ਰੰਧਾਵਾ, ਜਸਪਾਲ ਭੁੱਲਰ, ਬਲਰਾਜ ਸਿੰਘ ਸੰਧੂ, ਰਛਪਾਲ ਸਿੰਘ ਕੋਟ ਖਾਲਸਾ, ਕੁਲਬੀਰ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ ਸੰਧੂ ਨੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਸਵਰਗਵਾਸੀ ਗੁਰਬਖਸ਼ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੁਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ ਹੈ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media