Saturday, May 30, 2026

ਮਾਲ ਰੋਡ ਸਕੂਲ ਦੀਆਂ ਵਿਦਿਆਰਥਣਾਂ ਨੇ ਪੋਸਟਰਾਂ ਰਾਂਹੀ ਜੈਵਿਕ ਖਾਦ ਉੱਤੇ ਦਿੱਤਾ ਜ਼ੋਰ

PPN1610201517

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ ਸੱਗੂ) – ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਣ ਅਤੇ ਰਸਾਇਣਕ ਖਾਦਾਂ ਦੇ ਬਦਲ ਵਜੋਂ ਜੈਵਿਕ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਵਲੋਂ ਆਰੰਭੇ ਪ੍ਰੋਜੈਕਟ ਅਧੀਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਸਕੂਲ ਦੀ ਫਿਜ਼ਿਕਸ ਲੈਕਚਰਾਰ ਸ੍ਰੀਮਤੀ ਕੁਲਜੀਤ ਕੌਰ ਵਲੋਂ ਸਕੂਲ ਕੈਂਪਸ ਵਿਚ ਵਰਮੀਕੰਪੋਜ਼ਟਿੰਗ ਪ੍ਰੋਜੈਕਟ ਸ਼ੁਰੂ ਕੀਤਾ ਗਿਆ।
ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਇਸ ਪ੍ਰੋਜੈਕਟ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਵਰਮੀਕੰਪੋਜ਼ਟਿੰਗ ਪ੍ਰੋਜੈਕਟ ਤੋਂ ਪੈਦਾ ਹੋਈ ਖਾਦ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਉਥੇ ਰਸਾਇਣਕ ਖਾਦਾਂ ਦੇ ਸਿਹਤ ‘ਤੇ ਪੈਂਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਸਮਾਜ ਨੂੰ ਇਸ ਖਾਦ ਪ੍ਰਤੀ ਜਾਗਰੂਕ ਕਰਨ ‘ਤੇ ਬਲ ਦਿੱਤਾ।ਪ੍ਰੋਜੈਕਟ ਕੋਆਰਡੀਨੇਟਰ ਸ੍ਰੀਮਤੀ ਕੁਲਜੀਤ ਕੌਰ ਨੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਉਹ ਸਕੂਲ ਦੀ ਰਹਿੰਦ ਖੁੰਹਦ ਨੂੰ ਗੰਡੋਇਆਂ ਦੀ ਮਦਦ ਨਾਲ ਜੈਵਿਕ ਖਾਦ ਵਿਚ ਤਬਦੀਲ ਕਰਕੇ ਸਕੂਲ ਕੈਂਪਸ ਨੂੰ ਹਰਿਆ ਭਰਿਆ ਕਰਨ ਵਿੱਚ ਯੋਗਦਾਨ ਪਾ ਰਹੇ ਹਨ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸ੍ਰੀਮਤੀ ਕੁਲਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਬੀਮਾਰੀ ਰਹਿਤ ਨਰੋਏ ਸਰੀਰ ਦੀ। ਉਨ੍ਹਾਂ ਦਸਿਆ ਕਿ ਉਹ ਇਸ ਪ੍ਰੋਜੈਕਟ ਰਾਂਹੀ ਸਕੂਲ ਵਿਦਿਆਰਥੀਆਂ ਨੂੰ ਜੈਵਿਕ ਖਾਦ ਤਕਨੀਕ ਤੋਂ ਜਾਣੂ ਕਰਾ ਰਹੇ ਹਨ ਤਾਂ ਕਿ ਉਹ ਘਰ ਤੇ ਸਮਾਜ ਵਿਚ ਰਸਾਇਣ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਰਹਿਤ ਫ਼ਲ, ਫ਼ੁੱਲ ਤੇ ਸਬਜ਼ੀਆਂ ਸਬੰਧੀ ਗਿਆਨ ਪ੍ਰਦਾਨ ਕਰ ਸਕਣ।ਇਸ ਪ੍ਰੋਜੈਕਟ ਦੀ ਸਾਂਭ ਸੰਭਾਲ ਵਿਚ ਸਾਇੰਸ ਵਿਦਿਆਰਥਣ ਸ਼ੁਭਕਿਰਨ ਕੌਰ ਖਹਿਰਾ ਉਚੇਚੀ ਦਿਲਚਸਪੀ ਦਿਖਾ ਰਹੀ ਹੈ। ਇਸ ਮੌਕੇ ਵਿਦਿਆਰਥਣਾਂ ਨੇ ਪੋਸਟਰ ਬਣਾਕੇ ਜੈਵਿਕ ਖਾਦ ਦੀ ਵਰਤੋਂ ਸਬੰਧੀ ਹੋਕਾ ਦਿੱਤਾ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply