
ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ‘ਵਿਸ਼ਵ ਭੋਜਨ ਦਿਵਸ’ ਮਨਾਇਆ ਗਿਆ।ਇਸ ਮੌਕੇ ਤੇ ਸਕੂਲ ਦੇ ਸੀਨੀਅਰ ਸੈਕਸ਼ਨ ਵੱਲੋਂ ਨੌਵੀਂ ਜਮਾਤ ਲਈ ਵ’ਖੁਵ’ਖ ਤਰ੍ਹਾਂ ਦੇ ਸਨੈਕ ਅਤੇ ਸੈਂਡਵਿਚ ਬਣਾਉਣ ਅਤੇ ਦੱਸਵੀਂ ਜਮਾਤ ਲਈ ਸ਼ੇਕ ਅਤੇ ਮੋਕਟਲ ਆਦਿ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ।ਮੁਕਾਬਲੇ ਵਿੱਚ ਜੱਜ ਦੀ ਭੁਮਿਕਾ ਮੁ’ਖ ਅਧਿਆਪਕਾ ਸ਼੍ਰੀਮਤੀ ਨਿਸ਼ਚਿੰਤ ਕੌਰ ਕਾਹਲੋਂ ਅਤੇ ਕਲਾ ਅਧਿਆਪਕਾ ਸ਼੍ਰੀਮਤੀ ਮਨਜੀਤ ਕੌਰ ਓਬਰਾਏ ਨੇ ਨਿਭਾਈ ।ਮੁਕਾਬਲੇ ਵਿੱਚ ਨੌਵੀਂ ਜਮਾਤ ਦੇ ਅਕਾਸ਼ਦੀਪ ਸਿੰਘ ਅਤੇ ਮਿਲਨ ਸਿੰਘ ਨੇ ਪਹਿਲਾ, ਜਸਕੀਰਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਉਪਮਨਦੀਪ ਕੌਰੁਜਸਕਰਨਦੀਪ ਕੌਰ ਅਤੇ ਸਵਰੀਤ ਕੌਰ, ਹਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਦਸਵੀਂ ਜਮਾਤ ਵਿੱਚੋਂ ਰਾਬੀਆ ਸਿੰਘੁਕਿਰਨਜੋਤ ਕੌਰ ਅਤੇ ਮਹਿੰਦਰ ਕੌਰੁਪਾਹੁਲਜੀਤ ਕੌਰ ਪਹਿਲੇ, ਹਰਮਨਪ੍ਰੀਤ ਕੌਰ ਅਤੇ ਹਰਚਿੰਤਨ ਕੌਰ ਦੇਵਗਨ ਦੂਜੇ ਅਤੇ ਮਨਦੀਪ ਕੌਰ, ਹੇਮਨਦੀਪ ਕੌਰ ਤੀਜੇ ਸਥਾਨ ਤੇ ਰਹੇ।ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਨਰੋਈ, ਪੌਸ਼ਟਿਕ ਅਤੇ ਸਿਹਤਵਰਧਕ ਖੁਰਾਕ ਖਾਣ ਅਤੇ ਜੰਕ ਫੁਡ ਤੋਂ ਪਰਹੇਜ਼ ਕਰਨ ਲਈ ਕਿਹਾ । ਉਹਨਾਂ ਵਿਦਿਆਰਥੀਆਂ ਨੂੰ ਖਾਦੁਪਦਾਰਥਾਂ ਦੀ ਬਰਬਾਦੀ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ।
Punjab Post Daily Online Newspaper & Print Media