ਸੰਦੌੜ, 17 ਅਕਤੂਬਰ (ਹਰਮਿੰਦਰ ਸਿੰਘ ਭੱਟ) – ਜਿਲਾ ਸਿੱਖਿਆ ਅਫਸਰ (ਸੈ.ਸਿ.) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ.ਅ.ਸ. ਗੁਰਬਖਸ਼ਪੁਰਾ ਵਿਖੇ ‘ਵਿਸਵ ਹੱਥ ਧੁਆਈ ਦਿਵਸ’ ਮੁੱਖ ਅਧਿਆਪਕ ਸ੍ਰੀ ਮਹਿੰਦਰ ਪ੍ਰਤਾਪ ਜੀ ਦੀ ਅਗਵਾਈ ਵਿੱਚ ਮਨਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੇ ਇੰਚਾਰਜ ਸ. ਮਨਦੀਪ ਸਿੰਘ ਨੂੰ ਬਣਾਇਆ ਗਿਆ।ਉਨ੍ਹਾਂ ਨੇ ਬੱਚਿਆ ਨੂੰ ਹੱਥਾਂ ਦੀ ਸਫਾਈ ਦੀ ਮਹੱਤਤਾ, ਹੱਥ ਸਾਫ ਕਰਨ ਦੇ ਢੰਗਾਂ ਅਤੇ ਸਫਾਈ ਸਬੰਧੀ ਹੋਰ ਜਾਣਕਾਰੀ ਦਿੱਤੀ ।ਅੱਠਵੀਂ ਸ਼੍ਰੇਣੀ ਦੇ ਬੱਚਿਆ ਦੀ ਜਿੰਮੇਵਾਰੀ ਇਸ ਕੰਮ ਨੂੰ ਸਹੀ ਢੰਗ ਨਾਲ਼ ਚਲਾਉਣ ਲਈ ਲਗਾਈ ਗਈ।ਹੱਥਾਂ ਦੀ ਸਫਾਈ ਲਈ ਬੱਚਿਆਂ ਨੂੰ ਸਾਬਣ ਅਤੇ ਤੋਲੀਏ ਸਕੂਲ ਵੱਲੋਂ ਦਿੱਤੇ ਗਏ।ਬੱਚਿਆਂ ਨੇ ਇਸ ਕਾਰਜ ਦੀ ਮਹੱਤਤੱ ਨੂੰ ਸਮਝਦੇ ਹੋਏ ਆਪਣ ਰੋਜਾਨਾਂ ਦੇ ਜੀਵਨ ਵਿੱਚ ਅਪਣਾਉਣ ਦੀ ਗੱਲ ਸਹੁੰ ਚੁੱਕੀ।ਇਸ ਮੌਕੇ ਤੇ ਸ.ਬਲਜਿੰਦਰ ਸਿੰਘ, ਸ. ਜਤਿੰਦਰ ਸਿੰਘ, ਅਤੇ ਸ.ਜੀਤ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ ਤੇ ਉਨ੍ਹਾਂ ਨੇ ਵੀ ਸਫਾਈ ਬਾਰੇ ਆਪਣੇ ਵਿਚਾਰ ਰੱਖੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media