Saturday, August 15, 2026

ਟਰੱਕ ਵਿਚ ਗਊਆਂ ਲੱਦ ਕੇ ਯੂ.ਪੀ ਲਿਜਾਂਦੇ ਆਏ ਪੁਲਿਸ ਅੜਿੱਕੇ, ਮਾਮਲਾ ਦਰਜ

ਸੰਦੌੜ, 17 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪੁਲਿਸ ਥਾਣਾ ਸੰਦੌੜ ਨੇ ਪਿੰਡਾਂ ਵਿਚੋਂ ਗਊਆਂ ਨੂੰ ਭੁੱਖਣ ਭਾਣੇ ਟਰੱਕਾਂ ਵਿਚ ਲੱਦ ਕੇ ਬੁੱਚੜਖ਼ਾਨੇ ਲਿਜਾਂਦੇ ਇੱਕ ਗਰੋਹ ਨੂੰ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਕਾਸਾਪੁਰ ਵਿਖੇ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਕਿ ਕੁੱਝ ਲੋਕ ਗਊਆਂ ਨੂੰ ਟਰੱਕ ਵਿਚ ਲੱਦ ਕੇ ਯੂ.ਪੀ ਬੁੱਚੜਖ਼ਾਨੇ ਵਿਚ ਲਿਜਾ ਰਹੇ ਹਨ।ਇਸ ਸਬੰਧੀ ਜਦੋਂ ਥਾਣਾ ਸੰਦੌੜ ਦੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਨ੍ਹਾਂ ਨੇ ਭੁੱਖੇ-ਭਾਣੇ ਅਤੇ ਬੇਰਹਿਮੀ ਨਾਲ ਟਰੱਕ ਵਿਚ ਲੱਦੇ ਹੋਏ ਸਨ।ਜਾਣਕਾਰੀ ਅਨੁਸਾਰ ਪਿੰਡ ਕਾਸਾਪੁਰ ਦੇ ਸਾਬਕਾ ਸਰਪੰਚ ਚਰਨ ਸਿੰਘ ਦੇ ਘਰ ਦੇ ਨੇੜੇ ਬਣੇ ਇੱਕ ਬਾਗਲ਼ੇ ਵਿਚ ਗਊਆਂ ਅਤੇ ਬਲਦ ਭੁੱਖੇ-ਭਾਣੇ ਰੱਖੇ ਹੋਏ ਸਨ।ਇਸ ਮਾਮਲੇ ਵਿਚ ਸੰਦੌੜ ਦੀ ਪੁਲਿਸ ਨੇ ਸਰਤਾਜ ਪੁੱਤਰ ਕੁੱਲੂ ਵਾਸੀ ਤਾਬਲੀ, ਸਾਹਿਰ ਖਾਂ ਪੁੱਤਰ ਅਬਦੁਲ ਰਹਿਮਾਨ ਵਾਸੀ ਫਲੌਦਾ, ਤੋਸੀ ਪੁੱਤਰ ਮਸਤ ਕੀਮ ਕੁਰੈਸ਼ੀ ਵਾਸੀ ਸੰਬਲਾ, ਅਜਾਨ ਸਾਹ ਪੁੱਤਰ ਤੰਗਲੀ ਸਾਹ ਵਾਸੀ ਰਵੀਦਾਸ ਨਗਰ ਮਾਲੇਰਕੋਟਲਾ, ਮਲਕੀਤ ਖਾਂ ਪੁੱਤਰ ਸਦੀਕ ਮੁਹੰਮਦ ਵਾਸੀ ਲਿਬੜਾ ਅਤੇ ਚਰਨ ਸਿੰਘ ਸਾਬਕਾ ਸਰਪੰਚ ਪੁੱਤਰ ਲਾਲ ਸਿੰਘ ਵਾਸੀ ਕਾਸਾਪੁਰ ਦੇ ਖਿਲਾਫ ਮੁਕੱਦਮਾ ਨੰ. 65 ਅਧੀਨ ਮਾਮਲਾ ਦਰਜ ਕਰ ਲਿਆ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply