Saturday, July 25, 2026

ਕਲੀਆਂ ਦੇ ਬਾਦਸ਼ਾਹ ਮਾਣਕ ਦੀ ਬਰਸੀ ਪਿੰਡ ਜਲਾਲਦੀਵਾਲ 29, 30 ਨਵੰਬਰ ਤੇ 1 ਦਸੰਬਰ ਨੂੰ

ਬਠਿੰਡਾ, 18 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸੰਸਥਾ ਸ੍ਰੀ ਕੁਲਦੀਪ ਮਾਣਕ ਯਾਦਗਰੀ ਮੰਚ ਵਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਬੀਬੀ ਸਰਬਜੀਤ ਮਾਣਕ ਅਤੇ ਪੰਜਾਬੀ ਗਾਇਕ ਜ਼ੈਜੀ ਬੀ ਵਿਸ਼ੇਸ ਤੌਰ ‘ਤੇੇ ਪਹੁੰਚੇ। ਮੰਚ ਪ੍ਰਧਾਨ ਰਾਜਵਿੰਦਰ ਸਿੱਧੂ ਰਾਏ ਖਾਨਾ ਅਤੇ ਪੰਜਾਬੀ ਗਾਇਕ ਗੋਰਾ ਚੱਕ ਵਾਲਾ ਨੇ ਸਾਂਝੇ ਪ੍ਹੈਸ ਬਿਆਨ ਰਾਹੀ ਦੱਸਿਆ ਕੇ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀ ਬਰਸੀ ਪਿੰਡ ਜਲਾਲਦੀਵਾਲ ਉਨ੍ਹਾਂ ਦੇ ਫਾਰਮ ਹਾਊਸ ਤੇ 29, 30 ਨਵੰਬਰ ਅਤੇ 1 ਦਸੰਬਰ ਨੂੰ ਮਨਾਈ ਜਾਂ ਰਹੀ ਹੈ । ਕਾਰਗਿੱਲ ਫੂਲ ਅਤੇ ਰਾਜਾ ਸੰਗਤ ਨੇ ਦੱਸਿਆ ਕੇ ਪਹਿਲੇ ਦਿਨ ਕਵਾਲ ਆਪਣੀਆ ਕਵਾਲੀਆਂ ਪੇਸ ਕਰਨਗੇ ਅਤੇ ਦੂਸਰੇ ਤੇ ਤੀਸਰੇ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਜਿੰਨ੍ਹਾਂ ਵਿੱਚ ਜੈਜੀ ਬੀ, ਹੰਸ ਰਾਜ ਹੰਸ, ਮਾਸਟਰ ਸਲੀਮ, ਗਿੱਪੀ ਗਰੇਵਾਲ, ਮਨਮੋਹਨ ਵਾਰਿਸ਼, ਕਮਲ ਹੀਰ, ਲਵਲੀ ਨਿਰਮਾਣ, ਰਵਿੰਦਰ ਗਰੇਵਾਲ, ਭਜਨਾਂ ਅਮਲੀ, ਮੁਹੰਮਦ ਸਦੀਕ, ਨਛੱਤਰ ਗਿੱਲ, ਮਿੰਟੂ ਧੂਰੀ, ਇੰਦਰਜੀਤ ਨਿੱਕੂ, ਹਰਜੀਤ ਹਰਮਨ, ਸਰਦੂਲ ਸਿਕੰਦਰ, ਸੁਰਿੰਦਰ ਛਿੰਦਾ ਤੋਂ ਇਲਾਵਾ ਹੋਰ ਵੀ ਕਲਾਕਾਰ ਅਤੇ ਗੀਤਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਇਸ ਮੌਕੇ ਭੁਪਿੰਦਰ ਸਿੰਘ ਮਾਨ, ਦਰਸ਼ਨ ਸਿੰਘ ਭਾਗੀ ਬਾਂਦਰ, ਜੱਸੀ ਯੂ. ਕੇ. ਗੁਰਮੇਲ ਪ੍ਰਦੇਸੀ, ਆਦਿ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply