Wednesday, August 12, 2026

ਭਾਈ ਘਨ੍ਹਈਆ ਬਿਰਧ ਆਸ਼ਰਮ ਵਲੋਂ ਗਰੀਬ ਜੋੜਿਆਂ ਦੇ ਸਮੂਹਿਕ ਅਨੰਦ ਕਾਰਜ਼ ਕਰਵਾਏ ਗਏ

ACD Systems Digital Imaging
ACD Systems Digital Imaging

ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਭਾਈ ਮੰਝ ਰੋਡ ਸਥਿਤ ਭਾਈ ਘਨ੍ਹਈਆ ਬਿਰਧ ਆਸ਼ਰਮ ਦੇ ਸੰਚਾਲਕ ਬਾਬਾ ਬਲਵਿੰਦਰ ਸਿੰਘ ਚਾਹਲ ਵਲੋਂ ਅਯੋਜਿਤ ਕੀਤੇ ਗਏ ਸਮਾਗਮ ਦੌਰਾਨ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ।ਇਸ ਸਮਾਗਮ ਵਿੱਚ ਵਿਸ਼ੈਸ਼ ਤੌਰ ‘ਤੇ ਪੁੱਜੇ ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ, ਮੁੱਖ ਸੰਸਦੀ ਸਕੱਤਰ ਤੇ ਹਲਕਾ ਅਕਾਲੀ ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਨੇ ਨਵ ਵਿਆਹੁਤਾ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰਮਿਤ ਮਰਯਿਾਦਾ ਅਨੁਸਾਰ ਕਰਵਾਏ ਗਏ ਅੰਦ ਕਾਰਜ਼ ਤੋਂ ਪੇਹਲਾਂ ਰਾਗੀ ਸਿੰਘਾਂ ਨੇੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਚਾਹਲ ਨੇ ਕਿਹਾ ਕਿ ਸਮੂਹਿਕ ਆਨੰਦ ਕਾਰਜ਼ਾਂ ਦਾ ਉਪਰਾਲਾ ਹਰ ਸਾਲ ਸੁੱਖ ਸਾਗਰ ਰੇਡੀਓ ਲੰਡਨ ਦੇ ਮਾਲਕ ਜੋਰਾਵਰ ਸਿੰਘ ਗਾਖਲ ਦੇ ਵਿਸ਼ੇਸ਼ ਸਹਿਯੋਗ ਸਦਕਾ ਕੀਤਾ ਜਾਂਦਾ ਹੈ।ਉਹਨਾਂ ਵਿਆਹੁਤਾ ਜੋੜਿਆਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਨਣ। ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਤੇ ਇੰਦਰਬੀਰ ਸਿੰਘ ਬੁਲਾਰੀਆ ਨੇ ਬਾਬਾ ਚਾਹਲ ਵਲੋਂ ਗਰੀਬ ਪਰਿਵਾਰਾਂ ਦੀ ਮਦਦ ਕਰਕੇ ਉਨਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਨੂੰ ਪੁੰਨ ਦਾ ਕਾਰਜ਼ ਦੱਸਿਆ। ਉਨਾਂ ਨੇ ਹੋਰ ਸਮਾਜ ਸੇਵੀ ਸੰਸਥਾਵਾਂ ‘ਤੇ ਸ਼ਖਸ਼ੀਅਤਾਂ ਨੂੰ ਵੀ ਗਰੀਬ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।ਸੁੱਖ ਸਾਗਰ ਰੇਡੀਓ ਲੰਡਨ ਤੋਂ ਕੁਲਦੀਪ ਕੋਰ ਮਾਨ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਗਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਸਰਦੀਆਂ ਵਿੱਚ ਲੋੜਵੰਦਾਂ ਨੂੰ ਗਰਮ ਕੱਪੜੇ ਵੀ ਦਿਤੇ ਜਾਂਦੇ ਹਨ।ਸਮਾਗਮ ਵਿੱਚ ਪੁਜੀਆਂ ਸ਼ਖਸ਼ੀਅਤਾਂ ਨੂੰ ਬਾਬਾ ਚਾਹਲ ਵਲੋਂ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਾਣਾ ਪਲਵਿੰਦਰ ਸਿੰਘ, ਕੰਵਰਜਗਦੀਪ ਸਿੰਘ, ਪ੍ਰਭਜੋਤ ਸਿੰਘ ਸੁਲਤਾਨਵਿੰਡ, ਨੰਬਰਦਾਰ ਪ੍ਰਧਾਨ ਰਛਪਾਲ ਸਿੰਘ ਚੌਹਾਨ, ਸਤਿੰਦਰ ਸਿੰਘ, ਬਜਰੰਗ ਬਹਾਦਰ ਸਿੰਘ ਬਿੱਲਾ, ਸਾਬਕਾ ਮੈਨੇਜਰ ਬਲਵਿੰਦਰ ਸਿੰਘ ਭਿੰਡਰ, ਮੈਨੇਜਰ ਜੋਬਨਜੀਤ ਸਿੰਘ ਸ਼ੰਕਰਪੁਰੀਆ ਆਦਿ ਵੀ ਮੌਜੂਦ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply