Thursday, December 12, 2024

ਪੰਜਾਬੀ ਲੇਖਕ ਗਿਆਨ ਸਿੰਘ ਸ਼ਾਹੀ ਨਹੀਂ ਰਹੇ

ਨਵਾਂ ਸ਼ਾਲ੍ਹਾ (ਗੁਰਦਾਸਪੁਰ), 3 ਫਰਵਰੀ ( ਪੰਜਾਬ ਪੋਸਟ ਬਿਊਰੋ)- ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ, ਗੁਰਦਾਸਪੁਰ ਵਲੋਂ ਪੰਜਾਬੀ ਸਾਹਿਤਕਾਰ ਗਿਆਨ ਸਿੰਘ ਸ਼ਾਹੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਸਾਹਿਤ ਸਭਾ ਵਲੋਂ ਵਿਸ਼ੇਸ਼ ਮੀਟੰਗ ਕਰ ਕੇ ਕੀਤਾ ਗਿਆ। ਸ਼ਾਹੀ ਲੋਕ ਲਿਖਾਰੀ ਸਭਾ ਗੁਰਦਾਸਪੁਰ ਦੇ ਪਰਧਾਨ ਸਨ। ਚੰਗੀ ਸੋਚ ਤੇ  ਸਾਹਿਤਕ ਰੁਚੀ ਵਾਲੇ ਲੇਖਕ ਦਾ ਸਾਹਿਤਕ ਖੇਤਰ ਵਿਚ ਬੜਾ ਵਢ੍ਹਾ ਘਾਟਾ ਪਿਆ। ਉਹ 71 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਤੇ  ਮਹਿਰਮ  ਸਾਹਿਤ ਸਭਾ ਨਵਾਂ ਸ਼ਾਲ੍ਹਾ ਵਲੋਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ  ਭੇਂਟ ਕੀਤੀ।ਮਹਿਰਮ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ “ਸੁਹਲ” ਆਪਣੀ ਸਭਾ ਦੇ ਲੇਖਕ ਮੈਂਬਰਾਂ ਨਾਲ ਸ਼ਾਹੀ ਦੇ ਅੰਤਮ ਸਸਕਾਰ ‘ਚ ਸ਼ਾਮਲ ਹੋਏ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply