Friday, December 27, 2024

ਪ੍ਰਧਾਨ ਮੱਟੂ ਦੀ ਦੂਰਅੰਦੇਸ਼ੀ ਸਦਕਾ ਬੁਲੰਦੀਆਂ ਛੂਹ ਰਿਹਾ ਹੈ ਕਲੱਬ

02021403
ਅੰਮ੍ਰਿਤਸਰ, 3 ਫਰਵਰੀ (ਰਜਿੰਦਰ ਸਿੰਘ ਸਾਂਘਾ) – ਆਪਣੀ ਕਹਿਣੀ ਤੇ ਕਰਨੀ ਵਿੱਚ ਪ੍ਰਪੱਕ ਹੋ ਕੇ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਅਤੇ ਮਨੁੱਖਤਾ ਦਾ ਸੱਚਾ-ਸੁੱਚਾ ਸੇਵਕ ਬਣ ਕੇ ਲੋੜਵੰਦਾਂ ਦੀ ਖੁੱਲ ਕੇ ਮਦਦ ਕਰਨ ‘ਚ ਸਿਰੜੀ ਨੌਜਵਾਨ ਮੱਟੂ ਨੇ ਆਪਣਾ ਮੋਹਰੀ ਰੋਲ ਨਿਭਾਇਆ ਹੈ। ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਦੇ ਪ੍ਰਬੰਧਕ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਬੁਲੰਦ ਹੋਸਲੇ ਦੇ ਮਾਲਕ ਪਿਛਲੇ ਇੱਕ ਦਹਾਕੇ ਤੋਂ ਜਿਲ੍ਹੇ ਵਿੱਚ ਖੇਡਾਂ ਨੂੰ ਪ੍ਰਮੋਟ ਕਰਨ ਲਈ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਸਥਾਪਨਾ ਕੀਤੀ ਅਤੇ 100 ਦੇ ਕਰੀਬ ਕੌਮੀ, ਰਾਜ ਤੇ ਜਿਲ੍ਹਾ ਪੱਧਰ ਦੇ ਐਥਲੀਟ ਪੈਦਾ ਕੀਤੇ ਜੋ ਅੱਜ ਖਿਡਾਰੀਆਂ ਲਈ ਮਾਰਗ ਦਰਸ਼ਕ ਬਣ ਚੁੱਕੀ। ਇਸ ਖੇਡ ਸੰਸਥਾ ਨੇ ਭਾਰਤੀ ਉਲੰਪਿਕ ਐਸੋਸੀਏਸ਼ਨ ਵੱਲੋਂ ਮਾਨਤਾ ਵੀ ਪ੍ਰਾਪਤ ਕਰਕੇ ਬੁਲੰਦੀਆਂ ਨੂੰ ਛੂਹਿਆ ਹੈ। ਉਨਾਂ ਕਿਹਾ ਕਿ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਔਰਤਾਂ ‘ਤੇ ਵੱਧ ਰਹੇ ਜੁਲਮਾਂ ਅਤੇ ਮਾਦਾ ਭਰੂਣ ਹੱਤਿਆ ਨੂੰ ਠੱਲਣ ਲਈ ਜਿਲ੍ਹੇ ਦੇ ਵੱਖ-ਵੱਖ ਸਮਾਜ ਸੇਵਕਾਂ ਅਤੇ ਮਹਿਲਾ ਪ੍ਰਿੰਸੀਪਲਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਸਮਾਜਿਕ ਬੁਰਾਈਆਂ ਖਿਲਾਫ ਹਾਅ ਦਾ ਨਾਅਰਾ ਮਾਰਨ ਲਈ ‘ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਦੀ ਸਥਾਪਨਾ ਕਰਕੇ ਕਈ ਸਾਲਾਂ ਤੋਂ ਲਗਾਤਾਰ ਕਰਵਾਏ ਜਾਂਦੇ ‘ਮਾਣ ਧੀਆਂ ‘ਤੇ ਸਮਾਰੋਹ’ ਦੋਰਾਨ ਖੇਡਾਂ ਤੇ ਵਿੱਦਿਆ ਦੇ ਖੇਤਰ ਚ’ ਨਾਮਣਾ ਖੱਟਣ ਵਾਲੀਆਂ 1000 ਹੋਣਹਾਰ ਧੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਸਕੂਲ਼ਾਂ ਕਾਲਜਾਂ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਨ ਲਈ ਚਲਾਈ ਗਈ ‘ਹਸਤਾਖਰ ਮੁਹਿੰਮ’ ਵਿੱਚ ਜਿਲ੍ਹੇ ਦੇ ਕਾਲਜਾਂ ਤੋਂ 31000 ਵਿਦਿਆਰਥੀਆ ਨੇ ਹਸਤਾਖਰ ਕਰਕੇ ਇਸ ਮੁਹਿੰਮ ਨੂੰ ਹੁੰਗਾਰਾ ਦਿੱਤਾ ਹੈ।ਇਸ ਤੋਂ ਇਲਾਵਾ ਹਰ ਵਰ੍ਹੇ 24 ਜਨਵਰੀ ਨੂੰ ਕੌਮੀ ਬਾਲੜੀ ਦਿਵਸ ਮੌਕੇ ਭਰੂਣ ਹੱਤਿਆ ਖਿਲਾਫ ਪੇਟਿੰਗ ਮੁਕਾਬਲਾ ਕਰਵਾ ਕੇ ਪੋਸਟਰ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਅਤੇ ਭਰੂਣ ਹੱਤਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਸ਼ਣ ਮੁਕਾਬਲਾ ਵੀ ਕਰਾਇਆਂ ਜਾਂਦਾ ਹੈ।ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਕਸਦ ਨੂੰ ਪੂਰਾ ਕਰਨ ਲਈ ਪਾਸਪੋਰਟ ਅਫਸਰ ਹਰਮਨਬੀਰ ਸਿੰਘ ਗਿੱਲ, ਪੂਰਨ ਸਿੰਘ ਸੰਧੂ ਰਣੀਕੇ ਦਾ ਪਿੱਠ ਥਾਪੜਾ ਹਮੇਸ਼ਾ ਰਹਿੰਦਾ ਹੈ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply