ਨਵਾਂ ਸ਼ਾਲ੍ਹਾ (ਗੁਰਦਾਸਪੁਰ), 3 ਫਰਵਰੀ ( ਪੰਜਾਬ ਪੋਸਟ ਬਿਊਰੋ)- ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ, ਗੁਰਦਾਸਪੁਰ ਵਲੋਂ ਪੰਜਾਬੀ ਸਾਹਿਤਕਾਰ ਗਿਆਨ ਸਿੰਘ ਸ਼ਾਹੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਸਾਹਿਤ ਸਭਾ ਵਲੋਂ ਵਿਸ਼ੇਸ਼ ਮੀਟੰਗ ਕਰ ਕੇ ਕੀਤਾ ਗਿਆ। ਸ਼ਾਹੀ ਲੋਕ ਲਿਖਾਰੀ ਸਭਾ ਗੁਰਦਾਸਪੁਰ ਦੇ ਪਰਧਾਨ ਸਨ। ਚੰਗੀ ਸੋਚ ਤੇ ਸਾਹਿਤਕ ਰੁਚੀ ਵਾਲੇ ਲੇਖਕ ਦਾ ਸਾਹਿਤਕ ਖੇਤਰ ਵਿਚ ਬੜਾ ਵਢ੍ਹਾ ਘਾਟਾ ਪਿਆ। ਉਹ 71 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਤੇ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਵਲੋਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ।ਮਹਿਰਮ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ “ਸੁਹਲ” ਆਪਣੀ ਸਭਾ ਦੇ ਲੇਖਕ ਮੈਂਬਰਾਂ ਨਾਲ ਸ਼ਾਹੀ ਦੇ ਅੰਤਮ ਸਸਕਾਰ ‘ਚ ਸ਼ਾਮਲ ਹੋਏ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media