ਛੇਹਰਟਾ, 3 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ‘ਹੱਸਣਾਂ ਮਨੁੱਖਤਾ ਨੂੰ ਜਿੱਥੇ ਤੰਦਰੁਸਤ ਰੱਖਦਾ ਹੈ ਉਥੇ ਲੰਮੀ ਉਮਰ ਵੀ ਪ੍ਰਦਾਨ ਕਰਨ ਵਿਚ ਵੀ ਸਹਾਈ ਹੁੰਦਾ ਹੈ”ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਾਸਰਸ ਦੀਆਂ ਚਾਰ ਪੁਸਤਕਾਂ (ਆਓ ਹੱਸੀਏ,ਹੱਸਣਾਂ ਹਸਾਉਣਾਂ,ਦੱਬ ਕੇ ਹੱਸੋ ਅਤੇ ਹੱਸੋ ਹਸਾਓ) ਦੇ ਲੇਖਕ ਸ: ਪ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਹਸਦਿਆਂ ਦੇ ਘਰ ਵੱਸਦੇ, ਰੋਣਾਂ ਜਿੰਦਗੀ ਢੋਣਾਂ ਹੈ। ਇਸ ਲਈ ਸਾਰੀਆਂ ਮਾਨਸਿਕ ਸਾਰੀਆ ਚਿੰਤਾਂਵਾਂ ਤੋਂ ਮੁਕਤ ਹੋਣ ਲਈ ਮਨੁਖ ਨੂੰ ਖੁਸ਼ ਰਹਿਣਾਂ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੱਥੋਂ ਵੀ ਹਾਸਰਸ ਭਰਿਆ ਸਾਹਿਤ ਆਦਿ ਮਿਲੇ ਉਸ ਨੂੰ ਆਪਣੀ ਰੋਜਾਨਾ ਦੀ ਜਿੰਦਗੀ ਦਾ ਹਿੱਸਾ ਬਣਾਉਣਾਂ ਚਾਹੀਦਾ ਹੈ ਕਿਉਂਕਿ ਜੇ ਚੰਗਾ ਸਮਾਂ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹੇਗਾ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …