Monday, June 29, 2026

ਟ੍ਰੈਫਿਕ ਸਮੱਸਿਆ ਸਬੰਧੀ ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ.) ਨੇ ਐਸ.ਡੀ.ਐਮ. ਨੂੰ ਦਿਤਾ ਮੰਗ ਪੱਤਰ

PPN1001201616ਸੰਦੌੜ, 10 ਜਨਵਰੀ (ਹਰਮਿੰਦਰ ਸਿੰਘ ਭੱਟ)- ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਜ਼ਿਲ੍ਹਾ ਸੰਗਰੂਰ ਦੇ ਸੱਭ ਤੋਂ ਵੱਧ ਅਬਾਦੀ ਵਾਲੇ ਸ਼ਹਿਰ ਮਾਲੇਰਕੋਟਲਾ ਅੰਦਰਲੇ ਬਜ਼ਾਰਾਂ ‘ਤੇ ਚੌਂਕਾ ‘ਚ ਦੁਕਾਨਦਾਰਾਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲੇ ਰੇਹੜੀਆਂ ਵਾਲਿਆਂ ਵੱਲੋਂ ਸੜਕਾਂ ਤੱਕ ਕੀਤੇ ਗਏ ਨਜ਼ਾਇਜ ਕਬਜ਼ਿਆਂ ਕਾਰਨ ਜਿਥੇ ਸ਼ਹਿਰ ਮਾਲੇਰਕੋਟਲਾ ਭਾਰੀ ਟ੍ਰੈਫਿਕ ਸਮੱਸਿਆ ਨਾਲ ਦੋ-ਚਾਰ ਹੋ ਰਿਹਾ ਹੈ ਉਥੇ ਸ਼ਹਿਰ ਅੰਦਰਲੇ 24 ਘੰਟੇ ਮੁੱਖ ਆਵਾਜਾਈ ਵਾਲੇ ਚੌਂਕਾ ਜਿਵੇਂ ਕਿ ਸਥਾਨਕ ਜਰਗ ਚੋਂਕ, ਗਰੇਵਾਲ ਚੋਂਕ, ਲੁਧਿਆਣਾ ਬਾਈਪਾਸ ਅਤੇ ਦਿੱਲੀ ਗੇਟ ਚੋਂਕ ਵਿੱਚ ਟ੍ਰੈਫਿਕ ਕੰਟਰੋਲ ਲਾਇਟਾਂ ਨਾ ਹੋਣ ਕਰਕੇ ਇਨ੍ਹਾਂ ਚੋਂਕਾ ‘ਚ ਅਕਸਰ ਟ੍ਰੈਫਿਕ ਜਾਮ ਰਹਿਣ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਇਨਾਂ ਲੱਗੀਆਂ ਰਹਿੰਦੀਆਂ ਹਨ। ਸ਼ਹਿਰ ਨੂੰ ਟ੍ਰੈਫਿਕ ਸਮੱਸਿਆ ਤੋਂ ਮੁਕਤੀ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ.) ਮੁਹੱਲਾ ਭੁਮਸੀ ਮਾਲੇਰਕੋਟਲਾ ਨੇ ਸਥਾਨਕ ਐਸ.ਡੀ.ਐਮ. ਸ਼੍ਰੀ ਅਮਿੱਤ ਬੈਂਬੀ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਉਪਰੋਕਤ ਸਾਰੇ ਚੋਂਕਾਂ ਵਿਚ ਟ੍ਰੈਫਿਕ ਲਾਇਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਕੇ ਇਨ੍ਹਾਂ ਚੋਂਕਾਂ ‘ਚ ਰੌਜਾਨਾ ਵਾਪਰਦੇ ਸੜਕ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਮੰਗ ਪੱਤਰ ਦੇਣ ਮੌਕੇ ਕਲੱਬ ਦੇ ਪ੍ਰਧਾਨ ਅਬਦੁੱਲ ਗੱਫਾਰ, ਸਰਪ੍ਰਸਤ ਰਿਜ਼ਵਾਨ ਅਹਿਮਦ, ਜਨਰਲ ਸਕੱਤਰ ਆਰਿਫ ਸਲੀਮ, ਪ੍ਰੈਸ ਸਕੱਤਰ ਮੁਹੰਮਦ ਰਾਸ਼ਿਦ, ਐਡਵਾਇਜ਼ਰ ਮੁਹੰਮਦ ਦਿਲਸ਼ਾਦ, ਮੁਹੰਮਦ ਸ਼ਮਸਾਦ, ਮੁਹੰਮਦ ਇਰਸ਼ਾਦ ਅਤੇ ਮੁਹੰਮਦ ਅਨੀਸ਼ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply