Wednesday, September 30, 2026

ਨਗਰ ਕੌਂਸਲ ਪੱਟੀ ਵੱਲੋਂ ਮਨਾਇਆ ਗਣਤੰਤਰ ਦਿਵਸ

PPN2701201623

ਪੱਟੀ, 27 ਜਨਵਰੀ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਨਗਰ ਕੌਂਸਲ ਪੱਟੀ ਵੱਲੋਂ 67ਵਾਂ ਗਣਤੰਤਰ ਦਿਵਸ ਨਗਰ ਕੌਂਸਲ ਦੀ ਗਰਾਉਂਡ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨੇ ਤਿੰਰਗਾ ਝੰਡਾ ਲਹਿਰਾਇਆ। ਉਪਰੰਤ ਵੱਖ-ਵੱਖ ਸਕੂਲਾਂ ਦੇ ਬੱਚਿਆ ਵੱਲੋਂ ਰੰਗਾਰੰਗ ਅਤੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਬੋਲਦਿਆਂ ਪ੍ਰਧਾਨ ਸ਼ਿੰਦਾ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਦਕਰ ਦੀ ਅਣਥੱਕ ਮਿਹਨਤ ਸਦਕਾ ਸਾਡੇ ਆਪਣੇ ਕਾਇਦੇ ਕਾਨੂੰਨ ਬਣ ਕੇ ਤਿਆਰ ਹੋਏ ਹਨ। 26 ਜਨਵਰੀ 1950 ਨੂੰ ਸਾਡਾ ਸਵਿਧਾਨ ਬਣਾਇਆ ਗਿਆ ਜੋ ਇਸ ਦਿਨ ਸਾਨੂੰ ਆਪਣੇ ਦੇਸ਼ ਦੀ ਅਜਾਦੀ ਕਾਇਮ ਰੱਖਣ ਅਤੇ ਆਪਸੀ ਪਿਆਰ ਵਧਾਉਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ‘ਤੇ ਕੰਵਲਪ੍ਰੀਤ ਸਿੰਘ ਗਿੱਲ ਮੀਤ ਪ੍ਰਧਾਨ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਕੁਲਵੰਤ ਸਿੰਘ ਸਰਾਫ, ਰਾਜਨਪ੍ਰੀਤ ਸਿੰਘ, ਲਖਬੀਰ ਸਿੰਘ ਲੁਹਾਰੀਆ, ਅਮਰੀਕ ਸਿੰਘ ਭੁੱਲਰ, ਸਤਪਾਲ ਅਰੋੜਾ, ਜਸਬੀਰ ਸਿੰਘ ਜੱਸ, ਰਣਜੀਤ ਸਿੰਘ ਸੋਨੂੰ, ਰਛਪਾਲ ਸਿੰਘ ਬੇਦੀ, ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply