Friday, November 22, 2024

200-250 ਏਕੜ ਨਾੜ੍ਹ ਤੇ ਕਣਕ ਸੜ੍ਹ ਕੇ ਸੁਆਹ

PPN300426

ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ) –  ਲਾਗਲੇ ਪੈਂਦੇ ਪਿੰਡਾਂ ਦੀ ਅੱਧੀ ਦਰਜ਼ਨ ਦੇ ਕਰੀਬ, ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਕਾਰਨ ਵੱਖ-ਵੱਖ ਕਿਸਾਨਾਂ ਦਾ ਸੈਂਕੜੇ ਏਕੜ ਨਾੜ ਤੇ ਕਣਕ ਸੜ੍ਹ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਸੁਖਦੇਬ ਸਿੰਘ, ਸਵਰਨ ਸਿੰਘ, ਗੁਰਮੇਜ ਸਿੰਘ, ਬਲਵੰਤ ਸਿੰਘ ਅਤੇ ਦੇਸ ਰਾਜ ਆਦਿ ਨੇ ਦੱਸਿਆ ਹੈ ਕਿ ਪਿੰਡ ਮਾਛੀਵਾਲਾ ਦੇਸ ਰਾਜ ਦੇ ਖੇਤ ‘ਚ ਲੱਗਿਆ ਟ੍ਰਾਸਫਾਰਮ, ਜਿਸ ਤੋਂ ਅੱਜ ਬੀਤੇ ਦਿਨ ਦੁਪਹਿਰ ਤੋਂ ਬਾਅਦ 4 ਵਜ਼ੇ ਦੇ ਕਰੀਬ 8 ਘੰਟੇ ਵਾਲੀ ਬਿਜਲੀ ਦੀ ਸਪਲਾਈ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਕਰਕੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਸੈਂਕੜੇ ਏਕੜ ਨਾੜ ਤੇ ਖੜੀ ਕਣਕ ਅੱਗ ਨਾਲ ਸੜ੍ਹ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਅਚਾਨਕ ਹੀ ਅੱਜ ਅੱਗ ਲੱਗ ਜਾਣ ਦਾ ਕਿਸੇ ਨੂੰ ਪਤਾ ਨਾ ਲੱਗ ਸਕਿਆ, ਪਰ ਜਦ ਪਤਾ ਲੱਗਿਆ ਤਾਂ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਬੜੀ ਕੋਸ਼ਿਸ ਕੀਤੀ ਅਤੇ ਤੇਜ਼ ਹਵਾ ਚੱਲਣ ਕਰਕੇ ਅੱਗ ਵੱਧਦੀ ਗਈ ਅਤੇ ਕਾਬੂ ਨਾ ਪਾ ਸਕੇ। ਉਨ੍ਹਾਂ ਨੇ ਦੱਸਿਆ ਕਿ ਜਦ ਫਾਇਰਬਰਗੇਡ ਵਿਭਾਗ ਨੂੰ ਫੋਨ ਤੇ ਸੂਚਿਤ ਕੀਤਾ ਗਿਆ ਤਾਂ, ਫਾਜ਼ਿਲਕਾ ਤੋਂ ਉਸ ਦੇ ਪਹੁੰਚਦਿਆਂ ਚਾਰੋਂ ਪਾਸੇ ਅੱਗ ਫੈਲ ਗਈ ਤੇ ਅੱਗ ਬੁਝਾਉਣ ‘ਚ ਨਾਕਾਮ ਰਹੀ ਅਤੇ ਜਿਸ ਕਰਕੇ ਪਿੰਡ ਮਾਛੀਵਾਲਾ, ਫੱਤੂ ਵਾਲਾ, ਲਮੌਚੜ੍ਹ ਕਲਾਂ, ਸੁਖੇਰਾ ਬੋਦਲਾ ਅਤੇ ਮੋਜੇ ਵਾਲਾ ਆਦਿ ਪਿੰਡਾਂ ਦੇ 200-250 ਕਿੱਲਾ ਨਾੜ ਤੇ ਕਣਕ ਸੜ੍ਹ ਕੇ ਸੁਆਹ ਹੋ ਗਈ। ਉਨ੍ਹਾਂ ਨੇ ਰੋਸ ਜਮਾਉਂਦੇ ਹੋਏ ਕਿਹਾ ਕਿ ਜੇ ਜਲਾਲਾਬਾਦ ਤੋਂ ਫਾਇਰਬਰਗੇਡ ਮੌਕੇ ਤੇ ਪਹੁੰਚ ਸਕਦੀ ਤਾਂ ਇੰਨ੍ਹਾਂ ਜ਼ਿਆਦਾ ਨੁਕਸਾਨ ਨਾ ਹੁੰਦਾ। ਜਿਸ ਦਾ ਖੁਮਿਆਜ਼ਾ ਅੱਜ ਕਿਸਾਨ ਲੋਕਾਂ ਨੂੰ ਭੁਗਤਨਾਂ ਪਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਉਚ ਅਧਿਆਕਰੀਆ ਤੋ ਮੰਗ ਕੀਤੀ ਹੈ ਕਿ ਸਾਡੀ ਫ਼ਸਲਾਂ ਦੀ ਗਰਦਾਵਰੀ ਕੀਤੀ ਜਾਵੇ ਅਤੇ ਬਨਦਾ ਮੁਆਵਜ਼ਾ ਦਿੱਤਾ ਜਾਵੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply