ਚੌਂਕ ਮਹਿਤਾ, 3 ਫਰਵਰੀ (ਜੋਗਿੰਦਰ ਸਿੰਘ ਮਾਣਾ)- ਅੱਡਾ ਨਾਥ ਦੀ ਖੂੁਹੀ ਵਿਖੇ ਸ਼ਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਦੀ ਅਗਵਾਈ ਵਿਚ ਆਪ ਪਾਰਟੀ ਦੇ ਵਲੰਟੀਅਰਾਂ ਦਾ ਵੱਡੀ ਤੱਦਾਦ ‘ਚ ਭਰਵਾਂ ਇਕੱਠ ਹੋਇਆ, ਇਸ ਸਮੇ ਭਾਈ ਕੁਲਵਿੰਦਰ ਸਿੰਘ ਐਮਏ ਦੇ ਢਾਡੀ ਜਥੇ ਨੇ ਇਕੱਠ ਨੂੰੰ ਗੁਰ ਵਾਰਾਂ ਨਾਲ ਸਰਵਣ ਕਰਵਾਈਆਂ।ਆਪ ਪਾਰਟੀ ਦੇ ਹੋਏ ਇਸ ਇਕੱਠ ਦੌਰਾਨ ਗੁਰਿੰਦਰ ਸਿੰਘ ਬਾਜਵਾ ਜੋਨਲ ਅੰਮ੍ਰਿਤਸਰ ਅਤੇ ਅੇਸਐਸ ਮਜੀਠੀਆ ਸੈਕਟਰ ਇੰਚਾਰਜ ਮਜੀਠਾ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸਮੇ ਗੁਰਿੰਦਰ ਸਿੰਘ ਬਾਜਵਾ ਨੇ ਸਰਬਵਿੰਦਰ ਸਿੰਘ ਸ਼ੱਬਾ ਦੀ ਪਾਰਟੀ ਪ੍ਰਤੀ ਅਣਥੱਕ ਮਿਹਨਤ ਅਤੇ ਜੱਜਬੇ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰਧਾਨ ਕਿਸਾਨ ਵਿੰਗ ਹਲਕਾ ਮਜੀਠਾ ਦੇ ਅਹੁਦੇ ਤੇ ਨਿਯੁਕਤ ਕਰਨ ਦਾ ਅੇਲਾਨ ਕੀਤਾ ਅਤੇ ਅੱਡਾ ਨਾਥ ਦੀ ਖੁੂਹੀ ਮਹਿਤਾ ਅੰਮ੍ਰਿਤਸਰ ਰੋਡ ਉਪਰ ਆਪ ਪਾਰਟੀ ਦੇ ਦਫਤਰ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ।ਜਿਸ ਦਾ ਆਪ ਪਾਰਟੀ ਦੇ ਵਲੰਟੀਅਰਾਂ ਨੇ ਆਪ ਆਦਮੀ ਜਿੰਦਾਬਾਦ ਦੇ ਨਾਅਰੇ ਲਗਾ ਕੇ ਭਰਵਾਂ ਸੁਆਗਤ ਕੀਤਾ।ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਆਪ ਪਾਰਟੀ ਦੇ ਵਲੰਟੀਅਰ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਹੋਣ ਤੇ ਉਹ ਪਾਰਟੀ ਦੇ ਇਸ ਦਫਤਰ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾਏ ਅਤੇ ਉਸਦੀ ਸ਼ਿਕਾਇਤ ਉਪਰ ਪਾਰਟੀ ਪਹਿਲ ਦੇ ਅਧਾਰ ਤੇ ਕਾਰਵਾਈ ਕਰਦਿਆਂ ਉਸ ਦਾ ਹੱਲ ਕਰਵਾਉਣ ਲਈ ਜਿੰਮੇਵਾਰ ਹੋਵੇਗੀ।ਇਸ ਸਮੇ ਵੱਖ ਵੱਖ ਆਗੂਆਂ ਨੇ ਅਕਾਲੀ ਸਰਕਾਰ ਨੂੰ ਭ੍ਰਿਸ਼ਟਾਚਾਰ, ਨਸ਼ਾ ਤਸਕਰੀ, ਰੇਤ ਮਾਫੀਆ, ਰਿਸ਼ਵਤ ਖੋਰੀ ਅਤੇ ਗੁੰਡਾਗਰਦੀ ਦੀ ਜਨਮ੍ਹਦਾਤੀ ਦੱਸਿਆ, ਉਨਾ੍ਹਂ ਆਪਣੇ ਭਾਸ਼ਣ ਦੌਰਾਨ ਲੋਕਾਂ ਨੁੰ 2017 ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ ‘ਚ ਆਪ ਪਾਰਟੀ ਦਾ ਸਾਥ ਦੇਣ ਲਈ ਲਾਮਬੰਦ ਕੀਤਾ।ਇਸ ਮੌਕੇ- ਨਰਿੰਦਰ ਸਿੰਘ ਜੌਹਲ ਜੋਨਲ ਇੰਚਾਰਜ ਕਿਸਾਨ ਵਿੰਗ, ਰਾਕੇਸ਼ ਕੁਮਾਰ ਅਬਜਰਵਰ, ਗੁਰਦਿਆਲ ਸਿੰਘ ਬੱਲ, ਅਨਮੋਲ ਸਿੰਘ ਸ਼ਾਪਾ, ਸੁਖਬੀਰ ਸਿੰਘ ਸੰਧੂ ਸਰਕਲ ਇੰਚਾਰਜ ਮਹਿਤਾ, ਗੁਪਤੇਸ਼ਵਰ ਬਾਵਾ, ਰਾਜਵਿੰਦਰ ਸਿੰਘ ਲਾਡੀ ਸੂਰੋਪੱਡਾ, ਸਿਕੰਦਰ ਸਿੰਘ ਤਾਹਰਪੁਰ, ਸੰਦੀਪ ਸਿੰਘ ਸੰਨੀ ਚੰਨਣਕੇ, ਗੁਰਦਿਆਲ ਸਿੰਘ ਮਹਿਸਮਪੁਰ, ਜਥੇ ਬਾਬਾ ਨਿਰਮਲ ਸਿੰਘ, ਬਿਰਕਮਜੀਤ ਸਿੰਘ ਖੱਬੇ ਅਤੇ ਹੋਰ ਆਗੂ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media