ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਬੇਬੀ ਸੋਅ ਆਯੋਜਿਤ ਕੀਤਾ ਗਿਆ।ਜਿਸ ਵਿਚ ਪਹਿਲੇ ਗਰੁੱਪ ਦੇ 2-4 ਸਾਲ ਦੇ ਬਚਿਆਂ ਨੇ ਅਤੇ ਦੂਜੇ ਗਰੁਪ ਵਿਚ 5-8 ਸਾਲ ਦੇ ਬਚਿੱਆਂ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।ਰੰਗਬਿਰੰਗੀਆਂ ਪੌਸ਼ਾਕਾਂ ਵਿਚ ਸੱਜੇ ਬੱਚਿਆਂ ਨੇ ਆਪਣੀ ਕਲਾ ਤੇ ਕੁਸ਼ਲਤਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ ਡਾ. ਮੰਨਮੋਹਨ ਸਿੰਘ ਖੰਨਾ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ।ਪ੍ਰੋਗਰਾਮ ਦਾ ਆਰੰਭ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਨੇ ਸ਼ਬਦ ਗਾਇਨ ਨਾਲ ਕੀਤਾ। ਉਪਰੰਤ ਪ੍ਰੀ-ਨਰਸਰੀ ਦੇ ਬੱਚਿਆਂ ਨੇ ਮਨਮੋਹਕ ਡਾਂਸ ਕਰਕੇ ਦਰਸ਼ਕਾਂ ਨੂੰ ਕੀਲ ਲਿਆ। ਸਕੂਲ ਦੀ ਗਰਾਉਡ ਵਿੱਚ ਬਾਊਸਿਸ ਅਤੇ ਝੂਲਿਆਂ ਦਾ ਬੱਚਿਆਂ ਨੇ ਖੂਬ ਅਨੰਦ ਲਿਆ ਅਤੇ ਇਸ ਪ੍ਰਗੋਰਾਮ ਦਾ ਮੁੱਖ ਆਕਰਸ਼ਣ ਟੈਟੂ ਮੇਕਿੰਗ ਵਿੱਚ ਬੱਚਿਆਂ ਨੇ ਆਪਣੇ ਮਨਪਸੰਦ ਦੇ ਟੈਟੂ ਆਪਣੇ ਹੱਥਾਂ ਤੇ ਬਣਵਾਏ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇੇ ਜੇਤੂ ਵਿਦਿਆਰਥੀਆਂ ਨੂੰ ਨੱਕਦ ਇਨਾਮ ਦਿਤੇ। ਇਸ ਤੋਂ ਇਲਾਵਾ ਪ੍ਰ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਹਰ ਇਕ ਬੱਚੇ ਨੂੰ ਤੋਹਫੇ ਦਿਤੇ ਗਏ।ਇਸ ਮੌਕੇ ਤੇ ਪਿ੍ਰੰਸੀਪਲ ਮੈਡਮ ਨੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਸ਼ੁਭ ਕਾਮਨਾਂਵਾਂ ਦਿੰਦੇ ਹੋਏ ਕਿਹਾ ਕਿ ਇਸ ਸੋਅ ਦਾ ਉਦੇਸ਼ ਬੱਚਿਆਂ ਅੰਦਰ ਛੁੱਪੀ ਕਲਾ ਤੋਂ ਜਾਣੂ ਕਰਵਾਉਣਾ ਅਤੇ ਉਹਨਾਂ ਵਿੱਚ ਸਵੈ-ਭਰੋਸਾ ਪੈਦਾ ਕਰਨਾ ਹੈ। ਮੈਡਮ ਨੇ ਆਏ ਹੋਏ ਸਾਰੇ ਮਹਿਮਾਂਨਾਂ ਦਾ ਧੰਨਵਾਦ ਜੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media