ਮਲੋਟ, 7 ਫਰਵਰੀ (ਪ.ਪ) – ਜਿਲ੍ਹਾ ਮੁਕਤਸਰ ਦੇ ਲੈਕਚਰਾਰਾਂ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਲੈਕਚਰਾਰ ਕਾਡਰ ਦੀ ਗਿਣਤੀ ਦੇ ਅਨੁਸਾਰ ਲਗਭਗ ਦੋ ਸਾਲ ਪਹਿਲਾਂ ਕੈਬਨਿਟ ਵਿਚ ਪਾਸ ਕੀਤੇ ਗਏ ਮਤੇ, ਜਿਸ ਵਿਚ ਸਕੂਲ ਪ੍ਰਿਸੀਪਲ ਦੀ ਤਰੱਕੀ ਲਈ ਲੈਕਚਰਾਰ 75%, ਵੋਕੇਸਨਲ ਮਾਸਟਰ 15% ਤੇ ਹੈੱਡਮਾਸਟਰ 10% ਕੋਟਾਂ ਨਿਰਧਾਰਿਤ ਕੀਤਾ ਗਿਆ ਸੀ, ਨੂੰ ਲਾਗੂ ਕੀਤਾ ਜਾਵੇ ਤਾਂ ਜੋ ਲੈਕਚਰਾਰ ਕਾਡਰ ਨਾਲ ਇਨਸਾਫ਼ ਹੋ ਸਕੇ।ਸੁਦਰਸ਼ਨ ਜੱਗਾ ਨੇ ਦੱਸਿਆ ਕਿ ਲੈਕਚਰਾਰਾ ਦੀ ਗਿਣਤੀ ਇਨ੍ਹਾਂ ਕਾਡਰਾਂ ਨਾਲੋਂ ਬਹੁਤ ਜਿਆਦਾ ਹੈ ਜੋ ਕਿ ਲਗਭਗ 16500 ਹੈ। ਜਦਕਿ ਵੋਕੇਸ਼ਨਲ ਮਾਸਟਰ ਦੀ ਗਿਣਤੀ ਸਾਰੀ ਲਗਭਗ 2400 ਹੈ ਤੇ ਹੈੱਡਮਾਸਟਰ ਦੀ ਗਿਣਤੀ ਲਗਭਗ 500 ਹੈ।ਇਸ ਮੀਟਿੰਗ ਵਿਚ ਸ੍ਰੀ ਸੁਦਰਸ਼ਨ ਜੱਗਾ, ਸ੍ਰੀ ਵਿਜੈ ਗਰਗ, ਸ.ਨਾਇਬ ਸਿੰਘ, ਸ.ਰਜਿੰਦਰਪਾਲ ਸਿੰਘ, ਸ.ਬਲਜਿੰਦਰ ਸਿੰਘ, ਸ੍ਰੀ ਰਮੇਸ਼ ਗਾਂਧੀ, ਸ੍ਰੀ ਹਰਿਭਜਨ ਪ੍ਰਿਯਦਰਸ਼ੀ, ਸ੍ਰੀ ਮਤੀ ਸੀਮਾ, ਸ੍ਰੀ ਮਤੀ ਸੁਖਦੀਪ ਕੌਰ, ਸ੍ਰੀ ਮਤੀ ਸੁਨੇਹ ਲਤਾ ਸ਼ਾਮਿਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media