Tuesday, September 29, 2026

ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿਖੇ ਨਵੇਂ ਬਣੇ ਸ਼ੈਡ ਦਾ ਕੀਤਾ ਉਦਘਾਟਨ

PPN0702201608ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਪੁਤਲੀਘਰ ਸਥਿਤ ਸੈਂਟਰਲ ਖ਼ਾਲਸਾ ਯਤੀਮਖ਼ਾਨੇ ਦੇ ਕੰਪਲੈਕਸ ਵਿਚ ਬਣੇ ਨਵੇਂ ਸ਼ੈਡ ਦੇ ਉਦਘਾਟਨ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਦੁਆਰਾ ਹਾਜਰੀ ਭਰੀ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. ਚੱਢਾ ਨੇ ਦੱਸਿਆ ਕਿ ਸਵ. ਬ੍ਰਿਗੇਡੀਅਰ ਸz. ਮਨੋਹਰ ਸਿੰਘ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਇਸ ਸ਼ੈਡ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ।ਉਨਾਂ ਕਿਹਾ ਕਿ ਇਸ ਸ਼ੈਡ ਦੀ ਸੇਵਾ ਯਤੀਮਖ਼ਾਨੇ ਦੇ ਪੱਕੇ ਦਾਨੀ ਸਵ: ਬ੍ਰਿਗੇਡੀਅਰ ਸz. ਮਨੋਹਰ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਕਰਵਾਈ ਗਈ, ਜੋ ਹਾਂਗਕਾਂਗ, ਸਿੰਘਾਪੁਰ ਤੇ ਦਿਲੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।ਉਨਾਂ ਕਿਹਾ ਕਿ ਸ਼ੈੱਡ ਦੀ ਮੁਕੰਮਲ ਤਿਆਰੀ ‘ਤੇ 7 ਲੱਖ ਰੁਪੈ ਖਰਚ ਆਇਆ ਹੈ, ਜਿਸ ਦੀ ਕਾਫੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਉਨਾਂ ਕਿਹਾ ਕਿ ਹਾਲ ਵਿੱਚ 400 ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਹੋ ਸਕੇਗਾ ਅਤੇ ਇਥੇ 2 ਵਜੇ ਤੋਂ ਸ਼ਾਮ 4 ਵਜ ਤੱਕ ਹੌਬੀ ਕਲਾਸਾਂ ਵੀ ਲਗਾਈਆਂ ਜਾਣਗੀਆਂ ।ਸz. ਚੱਢਾ ਨੇ ਐਲਾਨ ਕੀਤਾ ਕਿ ਬ੍ਰਗੇਡੀਅਰ ਮਨੋਹਰ ਸਿੰਘ ਦੇ ਪਰਿਵਾਰ ਵਲੋਂ ਇਸ ਮੌਕੇ ਯਤੀਮ ਬੱਚਿਆਂ ਦੀ ਬੇਹਤਰੀ ਲਈ ਇੱਕ ਭਲਾਈ ਫ਼ੰਡ ਕਾਇਮ ਕੀਤਾ ਗਿਆ ਹੈ ਜਿਸ ਵਿੱਚ ਜਿੰਨਾ ਫ਼ੰਡ ਇਸ ਪਰਿਵਾਰ ਵੱਲੋਂ ਦਿੱਤਾ ਜਾਵੇਗਾ, ਉਤਨੀ ਰਕਮ ਚੀਫ ਖਾਲਸਾ ਦੀਵਾਨ ਵੱਲੋਂ ਪਾਈ ਜਾਵੇਗੀ।ਬ੍ਰਿਗੇਡੀਅਰ ਸਾਹਿਬ ਦੇ ਪਰਿਵਾਰਕ ਮੈਬਰਾਂ ਨੂੰ ਯਤੀਮਖ਼ਾਨੇ ਵੱਲੋ ਸz. ਸਰਬਜੀਤ ਸਿੰਘ ਮੈਂਬਰ ਇੰਚਾਰਜ ਨੇ ਸਨਮਾਨਿਤ ਕੀਤਾ।ਇਸ ਸਮੇਂ ਸz. ਨਰਿੰਦਰ ਸਿੰਘ ਖੁਰਾਨਾ ਆਨਰੇਰੀ ਸੈਕਟਰੀ, ਸz. ਸਰਬਜੀਤ ਸਿੰਘ ਮੈਂਬਰ ਇੰਚਾਰਜ ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਸz. ਜਤਿੰਦਰ ਸਿੰਘ ਭਾਟੀਆ, ਸz. ਨਿਰੰਜਣ ਸਿੰਘ,ਸz. ਕੁਲਜੀਤ ਸਿੰਘ ਸਾਹਨੀ, ਸz. ਮਨਜੀਤ ਸਿੰਘ ਵਿਰਕ ਸੁਪ੍ਰਿੰਟੈਂਡੈਂਟ, ਪ੍ਰਿ: ਸਵਿੰਦਰ ਸਿੰਘ ਚਾਹਲ, ਪ੍ਰੋ: ਰਵਿੰਦਰ ਸਿੰਘ ਅਤੇ ਯਤੀਮਖ਼ਾਨੇ ਦਾ ਸਮੂਹ ਸਟਾਫ਼ ਹਾਜ਼ਰ ਸੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply