Monday, July 8, 2024

ਪੇਰੈਂਟਸ ਐਸੋਸੀਏਸਨ ਬਠਿੰਡਾ ਦੁਆਰਾ ਪ੍ਰਾਈਵੇਟ ਸਕੂਲਾਂ ਦੀ ਧੱਕੇਸਾਹੀ ਖਿਲਾਫ਼ ਮੁਹਿੰਮ ਤੇਜ਼

PPN2402201606

ਬਠਿੰਡਾ, 24 ਫ਼ਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪੈਰੇਂਟਸ ਐਸੋਸੀਏਸਨ ਬਠਿੰਡਾ ਦੁਆਰਾਂ ਪ੍ਰਾਇਵੇਟ ਸਕੂਲਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਇਹ ਜਾਗਰੁਕਤਾ ਮੁਹਿੰਮ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਾਰੀ ਰੱਖਿਆ ਗਿਆ।ਭਲੇ ਹੀ ਸਹਿਰ ਦੇ ਪ੍ਰਾਇਵੇਟ ਸਕੂਲਾ ਦੁਆਰਾ ਬੱਚਿਆਂ ਦੇ ਮਾਤਾ ਪਿਤਾ ਦੀ ਜੇਬ ਤੇ ਮੌਟੀ ਚਪਤ ਲਗਾਉਦੇ ਹੋਏ ਹਰ ਸਾਲ ਦਾਖਲੇ, ਕਿਤਾਬਾਂ, ਵਰਦੀਆ ਦੇ ਨਾਮ ਤੇ ਲੁੱਟਣ ਦਾ ਧੰਦਾ ਜੋਰਾਂ ਸੋਰਾਂ ਨਾਲ ਸ਼ੁਰੂ ਕੀਤਾ ਗਿਆ ਹੈ।ਉਸ ਨੂੰ ਠੱਲ ਪਾਉਣ ਲਈ ਪੈਰੇਂਟਸ ਐਸੋਸੀਏਸਨ ਦੁਆਰਾ ਲੋਕਾਂ ਵਿੱਚ ਜਾਗ੍ਰੀਤੀ ਪੈਦਾ ਕੀਤੀ ਜਾ ਰਹੀ ਹੈ।ਜਿਸ ਨਾਲ ਆਮ ਲੋਕਾ ਨੂੰ ਸਕੂਲਾਂ ਵਿੱਚ ਬੱਚੇ ਪੜਾਉਣ ਵਿੱਚ ਕੋਈ ਪ੍ਰੇਸਾਨੀ ਨਾ ਹੋਵੇ।ਪੈਰੇਂਟਸ ਐਸੋਸੀਏਸਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਰਮਾਂ ਨੇ ਦੱਸਿਆ ਕਿ ਪ੍ਰਾਇਵੇਟ ਸਕੂਲਾਂ ਦੇ ਮੁੱਖੀਆ ਦੁਆਰਾ ਹਾਈਕੋਰਟ ਦੇ ਨਿਯਮਾਂ ਦੀਆ ਧੱਜੀਆਂ ਉਡਾਉਦੇ ਹੋਏ ਸਰਕਾਰੀ ਨਿਯਮਾਂ ਦੇ ਉਲਟ ਸਿਧਾਂਤ ਬਣਾਏ ਹੋਣ ਕਾਰਨ ਆਪਣੀ ਮਨਮਰਜੀ ਨਾਲ ਸਕੂਲ ਫੀਸ ਅਤੇ ਦਾਖਲਾ ਫੀਸ ਵਿੱਚ ਵਾਧਾ ਕੀਤਾ ਜਾਦਾ ਹੈ।ਸਕੂਲਾਂ ਦੁਆਰਾਂ ਬੱਚਿਆ ਨੂੰ ਵਰਦੀ ਅਤੇ ਕਿਤਾਬਾਂ ਇਕ ਖਾਸ ਦੁਕਾਨ ਤੋਂ ਵੇਚ ਕੇ ਮੋਟੀ ਚਪਤ ਲਗਾਈ ਜਾ ਰਹੀ ਹੈ। ਜਦ ਕਿ ਸੀਬੀਐਸਸੀ ਸਕੂਲਾਂ ਵਿੱਚ ਐਨਸੀਆਰਟੀ ਦੀਆ ਕਿਤਾਬਾਂ ਪੜਾਉਣਾ ਲਾਜਮੀ ਹੈਅਤੇ ਐਨਸੀਆਰਟੀ ਦੀਆਂ ਕਿਤਾਬਾਂ ਬਹੁਤ ਹੀ ਘੱਟ ਕੀਮਤ ਅਤੇ ਉੱਚੇ ਦਰਜੇ ਦੀਆ ਹੁੰਦੀਆ ਹਨ।ਦਾਖਲੇ ਅਤੇ ਫੀਸਾਂ ਵਿੱਚ ਭਾਰੀ ਵਾਧਾ ਕਰਕੇ ਪ੍ਰਾਇਵੇਟ ਸਕੂਲਾ ਵੱਲੋਂ ਸਿੱਖਿਆ ਦਾ ਵਪਾਰੀ ਕਰਨ ਕੀਤਾ ਜਾਦਾ ਹੈ।ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚਿਆ ਦੀ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰੇ ਲਗਵਾਏ ਜਾਣ। ਜੋ ਸਕੂਲ ਕਾਨੂੰਨ ਐਕਟ ਦੀ ਉਲੰਘਣਾ ਕਰ ਰਹੇ ਹਨ।ਉਨ੍ਹਾਂ ਦੁਆਰਾ ਪ੍ਰਾਇਵੇਟ ਸਕੂਲਾਂ ਖਿਲਾਫ ਕੇਂਦਰੀ ਮੰਤਰੀ ਸ੍ਰੀ ਸ੍ਰਮਰਿਤੀ ਇਰਾਨੀ ਅਤੇ ਡਿਪਟੀ ਸੀ ਐਮ ਸਾਹਿਬ ਨੂੰ ਲੇਟਰ ਭੇਜਿਆ ਜਾਵੇਗਾ ਹੋ ਸਕਿਆ ਤਾ ਉਹ ਹਾਇਕੋਰਟ ਦਾ ਦਰਵਾਜਾ ਵੀ ਖੜਕਾਉਣਗੇ।ਇਸ ਮੌਕੇ ਉਨ੍ਹਾ ਦੇ ਨਾਲ ਰੋਹਿਤ ਸਰਮਾਂ, ਸ਼ਤੀਸ ਅਗਰਵਾਲ, ਗਗਨਦੀਪ ਸਿੰਘ, ਅੰਕਿਤ ਸਹਿਗਲ, ਬੰਟੀ ਰਾਜਪੂਤ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply