Monday, July 8, 2024

ਕੈਰੋਂ ਦੀ ਬਦੋਲਤ ਰੇਲਵੇ ਮੰਤਰੀ ਸ਼ੁਰੇਸ਼ ਪ੍ਰਭੂ ਵੱਲੋਂ ਪੱਟੀ-ਫਿਰੋਜਪੁਰ ਰੇਲਵੇ ਪੁੱਲ ਦਾ ਬਜਟ ਪਾਸ

PPN2602201603
ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੰਜਾਬ ਵਿੱਚ ਰੇਲਵੇ ਬਜ਼ਟ ਵਿਚ ਮਾਝੇ- ਮਾਲਵੇ ਨੁੰ ਜੋੜਨ ਦਾ ਅਹਿਮ ਫੈਸਲਾ ਰੇਲ ਮੰਤਰੀ ਸੁਰੇਸ਼ ਪ੍ਰਭੂ ਸ੍ਰ. ਕੈਰੋਂ ਨਾਲ ਕੀਤੀ ਗਈ ਗਲਬਾਤ ਦਾ ਹੀ ਨਤੀਜਾ ਹੈ।ਇਹ ਪੁੱਲ ਜੁੜਨ ਨਾਲ ਮਾਝੇ ਤੇ ਮਾਲਵੇ ਦੇ ਲੋਕਾਂ ਵਿਚ ਸਿੱਧਾ ਸੰਪਰਕ ਸਥਾਪਿਤ ਹੋ ਜਾਵੇਗਾ ਤੇ ਫਿਰੋਜਪੁਰ ਤੋਂ ਪੱਟੀ ਦਾ ਰਸਤਾ ਕਾਫੀ ਘੱਟ ਜਾਵੇਗਾ।ਇਸ ਅਹਿਮ ਫੈਸਲੇ ਨਾਲ ਪੱਟੀ ਖੇਤਰ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਵੱਲੋਂ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨਾਲ ਕੀਤੀ ਗਈ ਵਿਸ਼ੇਸ਼ ਬੈਠਕ ਦੌਰਾਨ ਰੇਲਵੇ ਮੰਤਰੀ ਵੱਲੋਂ ਸ੍ਰ. ਕੈਰੋਂ ਨੂੰ ਭਰੋਸਾ ਦਿਵਾਇਆ ਗਿਆ ਕਿ ਇਸ ਵਾਰ ਬਜਟ ਵਿਚ ਪੱਟੀ ਫਿਰੋਜਪੁਰ ਪੁਲ ਜਰੂਰ ਧਿਆਨ ਵਿਚ ਰੱਖਿਆ ਜਾਵੇਗਾ।ਜਿਸ ਦੀ ਜਾਣਕਾਰੀ ਪੱਟੀ ਵਿਖੇ ਸ੍ਰ. ਕੈਰੋਂ ਦੇ ਨਿੱਜੀ ਸਕੱਤਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਸਤਲੁਜ ਦਰਿਆ ਤੇ 102 ਕਰੌੜ ਰੁਪਏ ਦੀ ਲਾਗਤ ਨਾਲ ਪੁਲ ਬਣ ਰਿਹਾ ਜਿਸਦਾ ਕੰਮ ਜ਼ਗੀ ਪੱਧਰ ‘ਤੇ ਚੱਲ ਰਿਹਾ ਹੈ ਤੇ ਜਲਦ ਹੀ ਲੋਕਾਂ ਦੀ ਸੇਵਾ ਲਈ ਚਾਲੂ ਕਰ ਦਿੱਤਾ ਜਾਵੇਗਾ।ਜਥੇਦਾਰ ਭਾਟੀਆ ਨੇ ਕਿਹਾ ਕਿ ਪੱਟੀ ਵਿਚ ਦਿਨ ਪ੍ਰਤੀ ਦਿਨ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਰੇਲਵੇ ਲੋਡਿੰਗ ਦਾ ਕੰਮ ਜਲਦ ਹੀ ਸ਼ਹਿਰ ਤੋਂ ਬਾਹਰ ਕਰ ਦਿੱਤਾ ਜਾਵੇਗਾ।ਜਿਸ ਨਾਲ ਸ਼ਹਿਰ ਵਿਚ ਆਉਣ ਵਾਲੇ ਵੱਡੇ ਵਾਹਨਾਂ ਦੀ ਆਵਾਜਾਈ ਸੁਖਾਲੀ ਹੋ ਜਾਵੇਗੀ।ਉਹਨਾਂ ਕਿਹਾ ਕਿ ਹਲਕਾ ਵਾਸੀਆਂ ਨੇ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਤੇ ਹਲਕਾ ਵਿਧਾਇਕ ਆਦੇਸ਼ਪ੍ਰਤਾਪ ਸਿੰਘ ਕੈਰੋਂ ਦਾ ਧੰਨਵਾਦ ਕੀਤਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply