Monday, July 8, 2024

ਓਪਨ ਸਕੂਲ ਦੇ ਨਾਂ ਹੇਠ ਦਾਖਲ ਬੱਚਿਆਂ ਦਾ ਭੱਵਿਖ ਖਤਰੇ ਵਿੱਚ

ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – 20 ਫਰਵਰੀ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਕਲਾਸ ਦੇ ਬੱਚਿਆਂ ਦੇ ਪੇਪਰ ਸ਼ੁਰੂ ਹਨ। ਪੱਟੀ ਸ਼ਹਿਰ ਵਿਚ ਪੇਪਰਾਂ ਲਈ ਬਣੇ ਪ੍ਰੀਖਿਆ ਸੈਂਟਰਾਂ ਵਿਚ ਉਪਨ ਸਕੂਲ ਐਜ਼ੂਕੇਸ਼ਨ ਦੇ ਨਾਂ ਹੇਠ ਦਾਖਿਲ ਹੋਏ ਬੱਚਿਆਂ ਵਿਚੋਂ ਕਈ ਬੱਚਿਆਂ ਨੂੰ ਨਿਰਾਸ਼ਾ ਦੇ ਆਲਮ ਵਿਚ ਵੇਖਿਆ ਗਿਆ। ਪੱਟੀ ਦੇ ਇਕ ਨਿਜ਼ੀ ਸਕੂਲ ਦੇ ਬਾਹਰ ਇਸ ਦਾ ਕਾਰਨ ਜਾਨਣ ਲਈ ਜਦ ਬਾਰਵੀਂ ਦੇ ਪੇਪਰ ਦੇ ਕੇ ਨਿਕਲੇ ਬੱਚਿਆਂ ਤੋਂ ਉਨਾਂ ਦੀ ਨਿਰਾਸ਼ਾ ਦਾ ਆਲਮ ਜਾਨਿਆ ਚਾਹਿਆ ਤਾਂ ਉਨਾਂ ਵਿਚੋ ਬਠਿੰਡਾ ਦੇ ਇਕ ਵਿਦਿਆਰਥੀ ਨੇ ਆਪਨਾ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਉਪਨ ਸਕੂਲ ਦੇ ਨਾਮ ਹੇਠ ਪਾਸ ਕਰਵਾਉਣ ਦੀ ਗਰੰਟੀ ਨਾਲ ਸਾਡੇ ਮੋਟੀਆਂ ਰਕਮਾਂ ਵਸੂਲ ਕਰਕੇ ਪਾਸ ਹੋਣ ਦੀ ਗੰਰਟੀ ਦੇ ਤਹਿਤ ਫਾਰਮ ਭਰਵਾ ਗਏ ਸਨ, ਪਰ ਇਸ ਸੈਂਟਰ ਵਿਚ ਨਕਲ ਬਿਲਕੁਲ ਹੀ ਨਾ ਵੱਜਣ ਕਾਰਨ ਸਾਡੇ ਪੇਪਰ ਚੰਗੇ ਨਹੀ ਹੋ ਰਹੇ।
ਇਸ ਸਬੰਧੀ ਜਦ ਸੈਂਟਰ ਸੁਪਰਡੈਂਟ ਸੰਦੀਪ ਪੁਰੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕੁੱਝ ਕਹਿਣ ਤੋਂ ਅਸਮਰਥਾ ਜਾਹਿਰ ਕੀਤੀ।ਪਰ ਫਿਰ ਵੀ ਉਨਾਂ ਕਿਹਾ ਕਿ ਪੰਜਾਬ ਸਰਕਾਰ, ਸਿੱਖਿਆ ਵਿਭਾਗ ਤੇ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਦੀਆਂ ਹਦਾਇਤਾਂ ਅਨੁਸਾਰ ਪੇਪਰ ਬਹੁਤ ਹੀ ਸ਼ਾਂਤਮਈ ਢੰਗ ਤੇ ਬਗੈਰ ਨਕਲ ਦੇ ਕਰਵਾਏ ਜਾ ਰਹੇ ਹਨ, ਉਨਾਂ ਕਿਹਾ ਕਿ ਬਾਹਰੀ ਵਿਅਕਤੀ ਨੂੰ ਸੈਂਟਰ ਵਿਚ ਆਉਣ ਦੀ ਇਜ਼ਾਜਤ ਨਹੀਂ ਹੈ। ਇਥੇ ਜਿਕਰਯੋਗ ਹੈ ਕਿ ਕੁਲ 130 ਬੱਚੇ ਪੇਪਰਾਂ ਵਿਚ ਬੈਠੇ ਹੋਏ ਸਨ।ਕਰੀਬ 70-80 ਫੀਸਦ ਬੱਚੇ ਬਾਹਰ ਦੇ ਜ਼ਿਲਿਆਂ ਤੋਂ ਸਨ। ਰਹੀ ਗੱਲ ਓਪਨ ਸਕੂਲ ਦੇ ਬੱਚਿਆਂ ਦੀ ਉਨਾਂ ਵਿੱਚ ਜ਼ਿਆਦਾਤਰ ਬੱਚੇ ਮਾਯੂਸ ਹੀ ਨਜ਼ਰ ਆ ਰਹੇ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply